ਨਵੀਂ ਦਿੱਲੀ- ਬੈਂਕ 'ਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਨਵੀਂ ਭਰਤੀ ਨਿਕਲੀ ਹੈ। ਸੈਂਟਰਲ ਬੈਂਕ ਆਫ਼ ਇੰਡੀਆ (CBI) ਨੇ ਸਪੈਸ਼ਲਿਸਟ ਅਫਸਰ ਦੀਆਂ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਤੋਂ ਬਾਅਦ 18 ਨਵੰਬਰ 2024 ਤੋਂ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਰਜ਼ੀ ਫਾਰਮ ਭਰਨ ਦੀ ਆਖਰੀ ਤਾਰੀਖ਼ 03 ਦਸੰਬਰ 2024 ਹੈ। ਨੋਟੀਫਿਕੇਸ਼ਨ 'ਚ ਇਸ ਭਰਤੀ ਦੀ ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਵੀ ਕੀਤਾ ਗਿਆ ਹੈ।
ਖਾਲੀ ਥਾਂ ਦੇ ਵੇਰਵੇ
ਬੈਂਕ ਵਿਚ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਇਹ ਸੁਨਹਿਰੀ ਮੌਕਾ ਹੈ। ਸੈਂਟਰਲ ਬੈਂਕ ਆਫ਼ ਇੰਡੀਆ ਵਿਚ ਇਹ ਅਸਾਮੀ ਸਪੈਸ਼ਲਿਸਟ ਅਫਸਰ ਤੋਂ ਵੱਖ-ਵੱਖ ਸਕੇਲ 'ਤੇ ਕੱਢੀ ਹੈ। ਕੁੱਲ 253 ਅਹੁਦੇ ਭਰੇ ਜਾਣਗੇ।
ਯੋਗਤਾ
ਸੈਂਟਰਲ ਬੈਂਕ 'ਚ ਸਪੈਸ਼ਲਿਸਟ ਅਫਸਰ ਦੇ ਅਹੁਦੇ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਅਤੇ ਇੰਸਟੀਚਿਊਟ (ਪੂਰਾ ਸਮਾਂ/ਰੈਗੂਲਰ) ਕਿਸੇ ਵੀ ਵਿਸ਼ੇ ਵਿਚ ਬੈਚਲਰ/ਮਾਸਟਰਸ ਡਿਗਰੀ ਕੰਪਿਊਟਰ ਸਾਇੰਸ ਵਿਚ /B.E/B.Tech/IT/Data Science ਆਦਿ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਹੱਦ
ਬੈਂਕ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ ਪੋਸਟ ਦੇ ਅਨੁਸਾਰ ਨਿਰਧਾਰਤ ਕੀਤੀ ਗਈ ਹੈ। ਫਾਰਮ ਭਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 23 ਸਾਲ ਅਤੇ ਵੱਧ ਤੋਂ ਵੱਧ ਉਮਰ ਸਕੇਲ ਅਨੁਸਾਰ 27-40 ਸਾਲ ਹੈ। ਉਮਰ ਦੀ ਗਣਨਾ 1 ਅਕਤੂਬਰ 2024 ਨੂੰ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਐਪਲੀਕੇਸ਼ਨ ਫੀਸ
SC/ST/PWBD ਉਮੀਦਵਾਰਾਂ ਨੂੰ ਅਰਜ਼ੀ ਦੇ ਦੌਰਾਨ 175 ਰੁਪਏ+ GST ਦਾ ਭੁਗਤਾਨ ਕਰਨਾ ਹੋਵੇਗਾ। ਜਦਕਿ ਬਾਕੀ ਸਾਰੀਆਂ ਸ਼੍ਰੇਣੀਆਂ ਨੂੰ 850 ਰੁਪਏ+GST ਦਾ ਭੁਗਤਾਨ ਕਰਨਾ ਹੋਵੇਗਾ।
ਪ੍ਰੀਖਿਆ ਦੀ ਤਾਰੀਖ਼ (ਸੰਭਾਵਿਤ)-14 ਦਸੰਬਰ 2024
ਇਸ ਬੈਂਕ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਸੈਂਟਰਲ ਬੈਂਕ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
BREAKING : ਪਿਓ-ਪੁੱਤਰ ਨੇ ਸਾਈਡ ਨਾ ਦੇਣ 'ਤੇ ਸਕੂਲ ਵੈਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ
NEXT STORY