ਬਾਰਾਮੂਲਾ– ਕੋਵਿਡ-19 ਦੇ ਚਲਦੇ ਵਿਦਿਆਰਥੀਆਂ ਦੀ ਮਦਦ ਲਈ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਉੜੀ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਇਕ ਸਕੂਲ ਵੈੱਬਸਾਈਟ ਦੇ ਨਾਲ-ਨਾਲ ਇਕ ਐਂਡਰਾਇਡ ਐਪ ਵੀ ਬਣਾਈ ਹੈ। ਉੜੀ ਦੇ ਚੰਦਨਵਾੜੀ ਪਿੰਡ ਦੇ ਰਹਿਣ ਵਾਲੇ ਏਜਾਜ਼ ਸ਼ੇਖ ਜੋ ਆਈ.ਟੀ. ’ਚ ਲੈਕਚਰਾਰ ਹਨ, ਨੇ ਆਪਣੇ ਸਕੂਲ ਲਈ ਇਕ ਵੈੱਬਸਾਈਟ ਗੋਰਮਿੰਟ ਹਾਇਰ ਸੈਕੇਂਡਰੀ ਨੰਬਲਾ ਉੜੀ ਬਣਾਈ ਹੈ। ਸਭ ਤੋਂ ਮਹੱਤਵਪੂਰਨ ਪਹਿਲੂ ਇਹ ਹੈ ਕਿ ਸ਼ੇਖ ਨੇ ਵੈੱਬਸਾਈਟ ਬਣਾਉਣ ਲਈ ਕਸ਼ਮੀਰ ’ਚ ਉਪਲੱਬਧ ਸੀਮਿਤ 2ਜੀ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮਦਦ ਲਈ ਇਕ ਐਂਡਰਾਇਡ ਐਪ ਵੀ ਬਣਾਈ ਹੈ। ਏਜਾਜ਼ ਸ਼ੇਖਨੇ ਏ.ਐੱਨ.ਆਈ. ਨੂੰ ਦੱਸਿਆ ਕਿ ਮੈਨੂੰ ਇਸ ਕੰਮ ’ਚ ਸਿਰਫ 15 ਦਿਨ ਲੱਗਣੇ ਚਾਹੀਦੇ ਸਨ ਪਰ ਮੈਨੂੰ ਆਪਣੇ ਸਕੂਲ ਦੇ ਵਿਦਿਆਰਥੀਆਂ ਅਤੇ ਉਥੋਂ ਦੇ ਸਟਾਫ ਦੀ ਬਿਹਤਰੀ ਲਈ ਲਗਭਗ 3 ਮਹੀਨਿਆਂ ਦਾ ਸਮਾਂ ਲੱਗਾ ਹੈ।
ਉਸ ਨੇ ਕਿਹਾ ਕਿ ਦੂਜੇ ਅਧਿਆਪਕਾਵਾਂ ਨਾਲ ਅਸੀਂ ਆਪਣੇ ਸਕੂਲ ਦੀ ਵੈੱਬਸਾਈਟ ’ਤੇ ਕੰਮ ਕਰਨ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਇਸ ਬਾਰੇ ਚਰਚਾ ਕੀਤੀ। ਜਦੋਂ ਕੋਵਿਡ-19 ਜਮਾਤਾ ਸ਼ੁਰੂ ਹੋਈਆਂ ਤਾਂ ਅਸੀਂ ਇਹ ਵੀ ਯੋਜਨਾ ਬਣਾਈ ਕਿ ਅਸੀਂ ਵਿਦਿਆਰਥੀਆਂ ਲਈ ਆਨਲਾਈਨ ਜਮਾਤਾ ਕਿਵੇਂ ਸ਼ੁਰੂ ਕਰਾਂਗੇ। ਏਜਾਜ਼ ਸ਼ੇਖ ਨੇ ਦੱਸਿਆ ਕਿ ਇਸ ਲਈ ਕੁਝ ਮਹੀਨੇ ਪਹਿਲਾਂ ਹੀ ਵੈੱਬਸਾਈਟ ਬਣਾਈ ਗਈ ਸੀ ਅਤੇ ਐਂਡਰਾਇਡ ਐਪ ਨੂੰ 8 ਤੋਂ 10 ਦਿਨ ਪਹਿਲਾਂ ਹੀ ਪੇਸ਼ ਕੀਤਾ ਗਿਆ ਸੀ। ਇਸ ਨੂੰ ਉਨ੍ਹਾਂ ਵਿਦਿਆਰਥੀਆਂ ਦੁਆਰਾ ਡਾਊਨਲੋਡ ਕੀਤਾ ਗਿਆ ਹੈ ਜੋ ਇਸ ਦਾ ਲਾਭ ਲੈ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤਕ ਸਾਨੂੰ ਮਿਲਣ ਦੀ ਲੋੜ ਨਹੀਂ ਹੈ।
ਰਾਫ਼ੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਰਾਹੁਲ ਗਾਂਧੀ ਨੇ PM ਮੋਦੀ 'ਤੇ ਸਾਧਿਆ ਨਿਸ਼ਾਨਾ
NEXT STORY