ਨਵੀਂ ਦਿੱਲੀ (ਏਐਨਆਈ) : ਨਵੀਂ ਦਿੱਲੀ ਵਿਖੇ ਛੋਟੇ ਬੱਚਿਆਂ ਦੀ ਖੇਡਦਿਆਂ-ਖੇਡਦਿਆਂ ਹੋਈ ਲੜਾਈ ਇਕ ਬਜ਼ੁਰਗ ਦੀ ਮੌਤ ਦੀ ਵਜ੍ਹਾ ਬਣ ਗਈ। ਬੱਚਿਆਂ ਦੀ ਲੜਾਈ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਸ ਵਿਚ ਉਲਝ ਪਏ ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਰੇਲਾ ਉਦਯੋਗਿਕ ਖੇਤਰ ਵਿਚ ਇਕ ਔਰਤ ਦਾ ਆਪਣੇ ਗੁਆਂਢੀ ਨਾਲ ਉਨ੍ਹਾਂ ਦੇ ਬੱਚਿਆਂ ਦੇ ਵਿਵਾਦ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਅਧਿਆਪਕ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤਾ ਸ਼ਰਮਨਾਕ ਕਾਰਾ, ਲਾਇਬ੍ਰੇਰੀ 'ਚੋਂ ਕਿਤਾਬਾਂ ਲੈਣ ਜਾਂਦੀ ਸੀ ਤਾਂ...
ਪੁਲਸ ਮੁਤਾਬਕ ਆਂਢ-ਗੁਆਂਢ ਵਿਚ ਰਹਿੰਦੇ ਬੱਚੇ ਆਪਸ ਵਿਚ ਖੇਡ ਰਹੇ ਸਨ। ਬੱਚਿਆਂ ਦੀ ਉਮਰ 8 ਤੋਂ 12 ਸਾਲ ਦੇ ਵਿਚਕਾਰ ਹੈ। ਖੇਡਦਿਆਂ ਹੋਇਆਂ ਬੱਚਿਆਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਵਿਚ ਉਸ ਘਰ ਦੀਆਂ ਔਰਤਾਂ ਵੀ ਸ਼ਾਮਲ ਹੋ ਗਈਆਂ। ਨਰੇਲਾ ਪੁਲਸ ਮੁਤਾਬਕ ਇਕ ਬੱਚੇ ਦੀ 52 ਸਾਲਾ ਦਾਦੀ ਨਾਲ ਦੂਸਰੇ ਬੱਚੇ ਦੀ ਮਾਂ, ਮਾਸੀ, ਮਾਮਾ ਅਤੇ ਦਾਦੀ ਦਾ ਝਗੜਾ ਹੋ ਗਿਆ, ਜਿਸ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਸ਼ਨੀਵਾਰ ਸ਼ਾਮ ਨੂੰ ਮਿਲੀ, ਜਿਸ ਤੋਂ ਬਾਅਦ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਟੋਲ ਪਲਾਜ਼ਿਆਂ ਨੂੰ ਲੈ ਕੇ ਕਿਸਾਨਾਂ ਦਾ ਐਲਾਨ, ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਪੜ੍ਹੋ Top 10
NEXT STORY