ਸਿੱਧਵਾਂ ਬੇਟ (ਚਾਹਲ) : ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਵੱਲੋਂ ਆਪਣੇ ਸਕੂਲ ਦੀ 10ਵੀਂ ਕਲਾਸ 'ਚ ਪੜ੍ਹਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਫਸਰ (ਸ) ਜਸਵਿੰਦਰ ਕੌਰ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਵਿਦਿਆਰਥਣ ਨੇ ਆਪਣੇ ਸਕੂਲ ਦੇ ਅਧਿਆਪਕ ਮਨਦੀਪ ਸਿੰਘ (ਲਾਇਬ੍ਰੇਰੀ ਰਿਸਟੋਟਰ) ਖਿਲਾਫ ਦੋਸ਼ ਲਗਾਏ ਸਨ ਕਿ ਪਿਛਲੇ 6 ਮਹੀਨਿਆਂ ਤੋਂ ਜਦੋਂ ਉਹ ਲਾਇਬ੍ਰੇਰੀ 'ਚੋਂ ਕਿਤਾਬਾਂ ਲੈਣ ਜਾਂਦੀ ਸੀ ਤਾਂ ਅਧਿਆਪਕ ਉਸ ਨਾਲ ਛੇੜ-ਛਾੜ ਤੇ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ ਤੇ ਇਕ ਵਾਰ ਪਿੰਡ ਲੀਲ੍ਹਾਂ ਮੇਘ ਸਿੰਘ ਦੀ ਮੋਟਰ 'ਤੇ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਵੀ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪਤਨੀ ਵੱਲੋਂ ਭੇਜੇ ਵੀਜ਼ੇ ’ਤੇ ਕੈਨੇਡਾ ਪੁੱਜੇ ਪਤੀ ਨੂੰ ਭੁੱਲੇ ਰਿਸ਼ਤੇ, ਸਹੁਰਾ ਪਰਿਵਾਰ ਵੀ ਟੱਪਿਆ ਬੇਸ਼ਰਮੀ ਦੀਆਂ ਹੱਦਾਂ
ਵਿਦਿਆਰਥਣ ਅਨੁਸਾਰ ਅਧਿਆਪਕ ਵੱਲੋਂ ਜਬਰ-ਜ਼ਿਨਾਹ ਤੋਂ ਬਾਅਦ ਉਸ ਨੂੰ ਗਰਭ ਨਿਰੋਧਕ ਗੋਲੀਆਂ ਵੀ ਦਿੱਤੀਆਂ ਗਈਆਂ ਸਨ, ਜਿਸ ਦੀ ਉਸ ਵੱਲੋਂ ਵਰਤੋਂ ਕੀਤੀ ਗਈ। ਉਸ ਸਮੇਂ ਦੋਸ਼ੀ ਅਧਿਆਪਕ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਕਈ ਪੰਚਾਇਤਾਂ ਵੱਲੋਂ ਸਕੂਲ ਨੂੰ ਤਾਲਾ ਲਗਾ ਕੇ ਰੋਸ ਪ੍ਰਗਟ ਕੀਤਾ ਵੀ ਗਿਆ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਸਮੇਂ ਸਕੂਲ ਵਿਚ ਪੁੱਜੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਵਿਦਿਆਰਥਣ, ਪੰਚਾਇਤਾਂ, ਸਕੂਲ ਦੀਆਂ ਵਿਦਿਆਰਥਣਾਂ ਤੇ ਹੋਰਾਂ ਦੇ ਲਏ ਬਿਆਨਾਂ 'ਤੇ ਬਾਅਦ ਵਿਚ ਕੀਤੀ ਗਈ ਪੜਤਾਲ ਤੋਂ ਅਧਿਆਪਕ ਨੂੰ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦਾ ਦੋਸ਼ੀ ਪਾਇਆ ਗਿਆ, ਜਿਨ੍ਹਾਂ ਵੱਲੋਂ ਜਿਲ੍ਹਾ ਪੁਲਸ ਮੁਖੀ ਨੂੰ ਦੋਸ਼ੀ ਅਧਿਆਪਕ ਖ਼ਿਲਾਫ਼ ਕਾਰਵਾਈ ਕਰਨ ਲਈ ਕੀਤੀ ਗਈ ਸਿਫਾਰਸ਼ ਤੋਂ ਬਾਅਦ ਮਾਮਲਾ ਦਰਕ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਆਟਾ ਦਾਲ ਸਕੀਮ ਬਾਰੇ ਅਹਿਮ ਖ਼ਬਰ : ਵੱਡੀ ਗਿਣਤੀ 'ਚ ਕੱਟੇ ਜਾ ਸਕਦੇ ਹਨ ਨੀਲੇ ਕਾਰਡ! ਜਾਣੋ ਕੀ ਨੇ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ
NEXT STORY