ਹੈਦਰਾਬਾਦ (ਭਾਸ਼ਾ)- ਲਾੜੀ ਦੇ ਪਰਿਵਾਰ ਵਲੋਂ ਦਾਜ 'ਚ ਕਥਿਤ ਤੌਰ 'ਤੇ ਪੁਰਾਣਾ ਫਰਨੀਚਰ ਦਿੱਤੇ ਜਾਣ ਤੋਂ ਨਾਰਾਜ਼ ਇਕ ਵਿਅਕਤੀ ਨੇ ਆਪਣਾ ਵਿਆਹ ਤੋੜ ਦਿੱਤਾ। ਪੁਲਸ ਨੇ ਕਿਹਾ ਕਿ ਬੱਸ ਡਰਾਈਵਰ ਵਜੋਂ ਕੰਮ ਕਰਨ ਵਾਲਾ ਲਾੜਾ ਐਤਵਾਰ ਨੂੰ ਹੋਣ ਵਾਲੇ ਵਿਆਹ 'ਚ ਨਹੀਂ ਆਇਆ, ਜਿਸ ਤੋਂ ਬਾਅਦ ਲਾੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਲਾੜੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਦੇ ਘਰ ਗਿਆ ਤਾਂ ਲਾੜੇ ਦੇ ਮਾਤਾ-ਪਿਤਾ ਨੇ ਉਸ ਨਾਲ ਗਲਤ ਰਵੱਈਆ ਕੀਤਾ। ਕੁੜੀ ਦੇ ਪਿਤਾ ਨੇ ਕਿਹਾ,''ਮੁੰਡੇ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਸਾਮਾਨ ਮੰਗਿਆ ਸੀ, ਉਹ ਨਹੀਂ ਦਿੱਤਾ ਗਿਆ ਅਤੇ ਫਰਨੀਚਰ ਵੀ ਪੁਰਾਣਾ ਸੀ। ਉਨ੍ਹਾਂ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ। ਮੈਂ ਵਿਆਹ ਲਈ ਦਾਵਤ ਦੀ ਵਿਵਸਥਾ ਕੀਤੀ ਸੀ ਅਤੇ ਸਾਰੇ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਨੂੰ ਸੱਦਾ ਦਿੱਤਾ ਸੀ ਪਰ ਲਾੜਾ ਸਮਾਰੋਹ 'ਚ ਨਹੀਂ ਆਇਆ।''
ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਿਹਾ ਕਿ ਲਾੜੇ ਦੇ ਪਰਿਵਾਰ ਨੂੰ ਦਾਜ ਵਜੋਂ ਹੋਰ ਸਾਮਾਨ ਨਾਲ ਫਰਨੀਚਰ ਮਿਲਣ ਦੀ ਉਮੀਦ ਸੀ ਪਰ ਲਾੜੀ ਦੇ ਪਰਿਵਾਰ ਵਲੋਂ ਇਸਤੇਮਾਲ ਕੀਤਾ ਗਿਆ ਫਰਨੀਚਰ ਦਿੱਤਾ ਗਿਆ, ਜਿਸ ਨੂੰ ਲਾੜੇ ਦੇ ਪਰਿਵਾਰ ਨੇ ਅਸਵੀਕਾਰ ਕਰ ਦਿੱਤਾ ਅਤੇ ਵਿਆਹ ਦੇ ਦਿਨ ਲਾੜਾ ਨਹੀਂ ਆਇਆ। ਪੁਲਸ ਨੇ ਕਿਹਾ ਕਿ ਭਾਰਤੀ ਦੰਡਾਵਲੀ ਅਤੇ ਦਾਜ ਮਨਾਹੀ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਜਲ ਬੋਰਡ ਦਾ ਸੰਯੁਕਤ ਡਾਇਰੈਕਟਰ ਨਰੇਸ਼ ਸਿੰਘ ਗ੍ਰਿਫ਼ਤਾਰ, 20 ਕਰੋੜ ਦੇ ਘਪਲੇ ਦਾ ਹੈ ਮਾਮਲਾ
NEXT STORY