ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਨੇ ਇਕ ਹੀ ਦਿਨ ਵਿਚ ਦੋ ਵੱਖ-ਵੱਖ ਕੁੜੀਆਂ ਨਾਲ ਵਿਆਹ ਕਰਵਾ ਲਿਆ। ਸਵੇਰੇ ਉਸ ਨੇ ਆਪਣੀ ਪ੍ਰੇਮਿਕਾ ਨਾਲ ਕੋਰਟ ਮੈਰਿਜ ਕੀਤੀ ਅਤੇ ਰਾਤ ਨੂੰ ਆਪਣੇ ਪਰਿਵਾਰ ਵਾਲਿਆਂ ਦੀ ਪਸੰਦ ਨਾਲ ਵਿਆਹ ਕਰਵਾ ਲਿਆ। ਜਦੋਂ ਪ੍ਰੇਮਿਕਾ ਨੂੰ ਇਸ ਧੋਖੇ ਦਾ ਪਤਾ ਲੱਗਾ ਤਾਂ ਉਹ ਨੌਜਵਾਨ ਦੇ ਘਰ ਪਹੁੰਚੀ ਪਰ ਨੌਜਵਾਨ ਦੇ ਪਰਿਵਾਰ ਨੇ ਉਸ ਨੂੰ ਘਰੋਂ ਦੌੜਾ ਦਿੱਤਾ। ਇਸ ਤੋਂ ਬਾਅਦ ਪ੍ਰੇਮਿਕਾ ਨੇ ਪੁਲਸ ਤੋਂ ਮਦਦ ਦੀ ਗੁਹਾਰ ਲਾਈ।
ਇਹ ਵੀ ਪੜ੍ਹੋ- ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP
ਕੀ ਹੈ ਪੂਰਾ ਮਾਮਲਾ?
ਪ੍ਰੇਮਿਕਾ ਦਾ ਕਹਿਣਾ ਹੈ ਕਿ ਉਹ ਨੌਜਵਾਨ ਨੂੰ ਚਾਰ ਸਾਲ ਪਹਿਲਾਂ ਮਿਲੀ ਸੀ। ਹੌਲੀ-ਹੌਲੀ ਦੋਹਾਂ ਦੀ ਦੋਸਤੀ ਵਧੀ ਅਤੇ ਉਨ੍ਹਾਂ ਨੇ ਮੰਦਰ 'ਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਦੋਵੇਂ ਲਿਵ-ਇਨ 'ਚ ਰਹਿਣ ਲੱਗੇ। ਕੁੜੀ ਦਾ ਦੋਸ਼ ਹੈ ਕਿ ਇਸ ਦੌਰਾਨ ਨੌਜਵਾਨ ਨੇ ਉਸ ਦਾ ਦੋ ਵਾਰ ਗਰਭਪਾਤ ਵੀ ਕਰਵਾਇਆ। ਜਦੋਂ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਕਿਤੇ ਹੋਰ ਤੈਅ ਕੀਤਾ ਤਾਂ ਪ੍ਰੇਮਿਕਾ ਨੂੰ ਸ਼ੱਕ ਹੋ ਗਿਆ। ਨੌਜਵਾਨ ਨੇ ਉਸ ਨੂੰ ਸਮਝਾਇਆ ਕਿ ਉਹ ਕੋਰਟ ਮੈਰਿਜ ਕਰਵਾ ਲਵੇ ਤਾਂ ਜੋ ਪਰਿਵਾਰ ਵਿਆਹ ਲਈ ਮਜਬੂਰ ਹੋ ਜਾਵੇ। ਜਿਸ ਦਿਨ ਦੋਵਾਂ ਦਾ ਕੋਰਟ ਮੈਰਿਜ ਹੋਈ, ਉਸੇ ਦਿਨ ਨੌਜਵਾਨ ਨੇ ਘਰਦਿਆਂ ਦੀ ਪਸੰਦ ਅਨੁਸਾਰ ਰਾਤ ਨੂੰ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ- ਇਹ ਤਾਂ ਹੱਦ ਹੋ ਗਈ! 48 ਘੰਟੇ ਪਹਿਲਾਂ ਮਰੇ ਮੁੰਡੇ ਦਾ ਇਲਾਜ ਕਰਦੇ ਰਹੇ ਡਾਕਟਰ
ਪ੍ਰੇਮਿਕਾ ਦਾ ਦੋਸ਼
ਪ੍ਰੇਮਿਕਾ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਇਸ ਧੋਖੇ ਦਾ ਪਤਾ ਲੱਗਾ ਤਾਂ ਉਹ ਨੌਜਵਾਨ ਦੇ ਘਰ ਪਹੁੰਚੀ ਪਰ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ਲੀਲ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ- ਕਾਤਲ ਮੁਸਕਾਨ ਬਣਨ ਵਾਲੀ ਹੈ ਮਾਂ! ਜੇਲ੍ਹ 'ਚ ਹੋ ਸਕਦੈ ਪ੍ਰੈਗਨੈਂਸੀ ਟੈਸਟ
ਪੁਲਸ ਦਾ ਬਿਆਨ
ਗੋਰਖਪੁਰ ਦੇ ਐੱਸ.ਪੀ ਉੱਤਰੀ ਜਿਤੇਂਦਰ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਿਕਾਇਤ ਮਿਲੀ ਹੈ। ਨੌਜਵਾਨ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਪਰ ਉਹ ਫਰਾਰ ਹੋ ਗਿਆ। ਉਸ ਦੇ ਪਰਿਵਾਰਕ ਮੈਂਬਰ ਵੀ ਲਾਪਤਾ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਹੈ। ਇਹ ਘਟਨਾ ਗੋਰਖਪੁਰ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਪੁਲਸ ਹੁਣ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਪਹੁੰਚੇ ਹਰਿਆਣਾ ਦੇ CM ਤੇ ਸਪੀਕਰ
NEXT STORY