ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਹਵਾਈ ਅੱਡੇ 'ਤੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਦਿੱਲੀ ਤੋਂ ਸ਼ਿਮਲਾ ਆ ਰਹੇ ਅਲਾਇੰਸ ਏਅਰ ਦੇ ਜਹਾਜ਼ ਵਿਚ ਤਕਨੀਕੀ ਨੁਕਸ ਪੈ ਗਿਆ, ਜਿਸ ਕਾਰਨ ਇਸ ਨੂੰ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ। ਜਹਾਜ਼ ਵਿਚ ਹਿਮਾਚਲ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਅਤੇ DGP ਡਾਕਟਰ ਅਤੁਲ ਵਰਮਾ ਵੀ ਮੌਜੂਦ ਸਨ। ਘਟਨਾ ਤੋਂ ਬਾਅਦ ਸ਼ਿਮਲਾ ਤੋਂ ਧਰਮਸ਼ਾਲਾ ਜਾਣ ਵਾਲੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ।
ਦਰਅਸਲ ਅਲਾਇੰਸ ਏਅਰ ਦੀ ਫਲਾਈਟ ਲੈਂਡਿੰਗ ਦੌਰਾਨ ਬੇਕਾਬੂ ਹੋ ਗਈ ਅਤੇ ਰਨਵੇਅ 'ਤੇ ਸਹੀ ਦੂਰੀ ਤੈਅ ਨਹੀਂ ਕਰ ਸਕੀ। ਅਚਾਨਕ ਹੋਏ ਇਸ ਹਾਦਸੇ ਨੂੰ ਲੈ ਕੇ ਯਾਤਰੀਆਂ ਵਿਚਾਲੇ ਹਫੜਾ-ਦਫੜੀ ਮਚ ਗਈ ਪਰ ਪਾਇਲਟ ਅਤੇ ਕਰੂ ਮੈਂਬਰਾਂ ਦੀ ਸਮਝਦਾਰੀ ਨਾਲ ਜਹਾਜ਼ ਨੂੰ ਸੁਰੱਖਿਅਤ ਰੋਕ ਲਿਆ। ਇਹ ਘਟਨਾ ਸ਼ਿਮਲਾ ਦੇ ਜੁਬਰਹੱਟੀ ਹਵਾਈ ਅੱਡੇ ਦੀ ਹੈ। ਗਨੀਮਤ ਇਹ ਰਹੀ ਕਿ ਜਹਾਜ਼ ਰਨਵੇਅ ਤੋਂ ਬਾਹਰ ਨਹੀਂ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਦਸੇ ਮਗਰੋਂ ਸੁਰੱਖਿਆ ਕਾਰਨਾਂ ਦੇ ਚੱਲਦੇ ਧਰਮਸ਼ਾਲਾ ਜਾਣ ਵਾਲੀ ਅਗਲੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਅਤੇ ਹੋਰ ਉਡਾਣਾਂ 'ਤੇ ਵੀ ਅਸਥਾਈ ਰੋਕ ਲਾ ਦਿੱਤੀ ਗਈ ਹੈ।
ਹਿੰਦੂ ਕੁੜੀ ਨੂੰ ਵਰਗਲਾ ਕੇ ਲੈ ਗਿਆ ਮੁਸਲਿਮ ਨੌਜਵਾਨ, ਦਿੱਤੀ ਟੁਕੜੇ-ਟੁਕੜੇ ਕਰਨ ਦੀ ਧਮਕੀ
NEXT STORY