ਨੈਸ਼ਨਲ ਡੈਸਕ- ਬਰਾਤ ਲੈ ਕੇ ਜਾ ਰਹੇ ਲਾੜੇ 'ਤੇ ਬਾਈਕ ਸਵਾਰਾਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾੜਾ ਸਚਿਨ ਪਾਂਡੇ ਰੱਥ 'ਤੇ ਬੈਠ ਕੇ ਆਪਣੀ ਲਾੜੀ ਲੈਣ ਜਾ ਰਿਹਾ ਸੀ। ਉਦੋਂ ਬਾਈਕ ਸਵਾਰ 2 ਬਦਮਾਸ਼ ਰੱਥ ਕੋਲ ਪਹੁੰਚੇ ਅਤੇ ਲਾੜੇ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਹੈ।
ਇਹ ਵੀ ਪੜ੍ਹੋ : ਨੂੰਹ 'ਤੇ ਆਇਆ ਸਹੁਰੇ ਦਾ ਦਿਲ, ਮੁੰਡਾ ਹੋਣ 'ਤੇ ਪੈ ਗਿਆ ਰੌਲਾ
ਗੋਲੀ ਲਾੜੇ ਸਚਿਨ ਨੂੰ ਨਹੀਂ ਲੱਗੀ ਅਤੇ ਉਸ ਦੇ ਉੱਪਰੋਂ ਨਿਕਲ ਗਈ। ਗੋਲੀ ਚੱਲਦੇ ਹੀ ਸਚਿਨ ਘਬਰਾ ਗਿਆ ਅਤੇ ਰੱਥ ਤੋਂ ਛਾਲ ਮਾਰ ਕੇ ਦੌੜ ਗਿਆ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਵਾਇਰਲ ਸੀਸੀਟੀਵੀ 'ਚ ਦਿਖਾਈ ਦੇ ਰਿਹਾ ਹੈ ਕਿ ਧੂਮਧਾਮ ਨਾਲ ਬਰਾਤ ਜਾ ਰਹੀ ਹੈ। ਲਾੜਾ ਰੱਥ 'ਤੇ ਬੈਠਾ ਹੈ। ਇੰਨੇ 'ਚ 2 ਬਾਈਕ ਸਵਾਰ ਬਦਮਾਸ਼ ਆਉਂਦੇ ਹਨ ਅਤੇ ਲਾੜੇ 'ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ। ਇਸ ਘਟਨਾ ਤੋਂ ਘਬਰਾ ਕੇ ਲਾੜਾ ਰੱਥ ਤੋਂ ਉਤਰ ਕੇ ਦੌੜ ਜਾਂਦਾ ਹੈ। ਲਾੜੇ ਦੇ ਪਿਤਾ ਸਤੀਸ਼ ਪਾਂਡੇ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਅੰਕਿਤ ਸ਼ਰਮਾ ਇਸ ਘਟਨਾ 'ਚ ਸ਼ਾਮਲ ਸੀ ਅਤੇ ਉਸ ਨਾਲ ਇਕ ਹੋਰ ਨੌਜਵਾਨ ਵੀ ਸੀ। ਹਾਲਾਂਕਿ ਗੋਲੀਆਂ ਚਲਾਉਣ ਦੀ ਵਜ੍ਹਾ ਅਜੇ ਤੱਕ ਸਾਫ਼ ਨਹੀਂ ਹੋ ਸਕੀ ਹੈ। ਪੁਲਸ ਨੇ ਕਤਲ ਦੀ ਕੋਸ਼ਿਸ਼ ਦੀ ਧਾਰਾ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ’ਚ ਭਿਆਨਕ ਪ੍ਰਦੂਸ਼ਣ, ਇੱਥੇ ਰਹਿਣਾ ਪਸੰਦ ਨਹੀਂ : ਗਡਕਰੀ
NEXT STORY