ਨਵੀਂ ਦਿੱਲੀ—ਸੰਸਦ ਦੇ ਸੈਂਟਰਲ ਹਾਲ 'ਚ 30 ਜੂਨ ਦੀ ਰਾਤ ਜੀ.ਐਸ.ਟੀ. ਦੇ ਮਿਡਨਾਈਟ ਸ਼ੋਅ ਤੋਂ ਪਹਿਲਾਂ ਦਿੱਲੀ ਦੇ ਵਪਾਰੀਆਂ ਨੇ ਵਸਤੂ ਅਤੇ ਸੇਵਾ ਕਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਜੀ.ਐਸ.ਟੀ. ਦਰਾਂ ਦੇ ਖਿਲਾਫ ਸ਼ੁੱਕਰਵਾਰ ਨੂੰ ਦਿੱਲੀ ਦੇ ਹੋਲਸੇਲ ਵਪਾਰੀਆਂ ਨੇ ਸਾਰੇ ਮੁੱਖ ਬਾਜ਼ਾਰ ਬੰਦ ਰੱਖੇ ਹਨ। ਦਿੱਲੀ ਦੇ ਨਾਲ ਹੀ ਕਾਨਪੁਰ ਅਤੇ ਚੰਡੀਗੜ੍ਹ 'ਚ ਵਪਾਰੀਆਂ ਦੇ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਹਨ। ਵਪਾਰੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਰੋਜ਼ਾਨਾ ਵਰਤੋਂ ਹੋਣ ਵਾਲੀਆਂ ਚੀਜ਼ਾਂ 'ਤੇ ਵੀ 28 ਫੀਸਦੀ ਟੈਕਸ ਰੱਖਿਆ ਹੈ। ਲੋਕਾਂ ਦਾ ਕਹਿਣ ਹੈ ਕਿ ਸਰਕਾਰ ਨੇ ਟਰੈਕਟਰਾਂ ਦੀ ਖਰੀਦ 'ਤੇ 12 ਫੀਸਦੀ ਜੀ.ਐਸ.ਟੀ. ਰੱਖਿਆ ਹੈ, ਜਦਕਿ ਟਰੈਕਟਰ ਦੇ ਸਪੇਅਰ ਪਾਰਟਸ 'ਤੇ ਜੀ.ਐਸ.ਟੀ. 28 ਫੀਸਦੀ ਹੈ। ਕਾਨਪੁਰ 'ਚ ਵਪਾਰੀਆਂ ਨੇ ਝਾਂਸੀ ਐਕਸਪ੍ਰੈੱਸ ਨੂੰ ਰੋਕ ਕੇ ਆਪਣੇ ਵਿਰੋਧ ਪ੍ਰਦਰਸ਼ਨ ਕੀਤਾ।
ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੀ ਕੰਪਿਊਟਰ ਦੀ ਵਰਤੋ ਨਹੀਂ ਕੀਤੀ ਅਤੇ ਜੀ.ਐਸ.ਟੀ. ਦੇ ਬਾਅਦ ਕੰਪਿਊਟਰ ਦੇ ਰਾਹੀਂ ਹੀ ਇਸ ਟੈਕਸ ਨੂੰ ਭਰਿਆ ਜਾ ਸਕਦਾ ਹੈ। ਜੀ.ਐਸ.ਟੀ. ਦੇ ਪ੍ਰਚਾਰ ਪ੍ਰਸਾਰ ਦੇ ਲਈ ਸਰਕਾਰ ਵੱਲੋਂ ਚੁੱਕੇ ਕਦਮ ਨਾਕਾਫੀ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਐਸ.ਟੀ. 'ਚ ਇਕ ਉਲਟਾ ਟੈਕਸ ਦਾ ਵੀ ਹੱਲ ਹੈ, ਜੋ ਵਪਾਰੀਆਂ ਦੀ ਸਮਝ ਤੋਂ ਪਰੇ ਹਨ। ਵਪਾਰੀਆਂ ਨੇ ਲਗਜ਼ਰੀ ਸ਼ਰੇਣੀ 'ਚ ਆਉਣ ਵਾਲੀ 28 ਫੀਸਦੀ ਦੀ ਦਰ ਵਾਲੀਆਂ ਚੀਜ਼ਾਂ ਦੀ ਸੂਚੀ 'ਚ ਸੁਧਾਰ ਦੇ ਲਈ ਸਰਕਾਰ ਤੋਂ ਬੇਨਤੀ ਕੀਤੀ ਹੈ।
ਜੀ.ਐਸ.ਟੀ. ਦੇ ਵਿਰੋਧ 'ਚ ਚੰਡੀਗੜ੍ਹ ਦੇ ਕੱਪੜਾ ਵਪਾਰੀ ਵੀ ਸ਼ੁੱਕਰਵਾਰ ਨੂੰ ਸੜਕਾਂ 'ਤੇ ਉਤਰੇ ਅਤੇ ਰੈਲੀ ਕੱਢੀ। ਵਪਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕੱਪੜਾ ਮਹਿੰਗਾ ਹੋ ਜਾਵੇਗਾ ਅਤੇ ਨਾਲ ਹੀ ਸਰਕਾਰ ਨੇ ਜੀ.ਐਸ.ਟੀ. ਫਾਈਲ ਕਰਨ ਨੂੰ ਲੈ ਕੇ ਜੋ ਤਕਨੀਕੀਆਂ ਰੱਖੀਆਂ ਹਨ ਉਹ ਇਕ ਛੋਟੇ ਵਪਾਰੀ ਦੇ ਵੱਸ ਦੀ ਗੱਲ ਨਹੀਂ ਹੈ ਅਤੇ ਇਸ ਸਮੇਂ 'ਚ ਛੋਟੇ ਵਪਾਰੀ ਦੇ ਲਈ ਕਾਫੀ ਮੁਸ਼ਕਲ ਵਧ ਜਾਵੇਗੀ। ਵਪਾਰੀਆਂ ਨੇ ਸਾਫ ਕਰ ਦਿੱਤਾ ਕਿ ਜਦੋਂ ਤੱਕ ਸਰਕਾਰ ਕੱਪੜੇ 'ਤੇ ਜੀ.ਐਸ.ਟੀ. ਹਟਾਉਣ ਦੇ ਫੈਸਲੇ 'ਤੇ ਅਮਲ ਨਹੀਂ ਕਰੇਗੀ, ਉਹ ਇਸ ਤਰ੍ਹਾਂ ਹੀ ਸੜਕਾਂ 'ਤੇ ਉਤਰ ਕੇ ਵਿਰੋਧ ਕਰਦੇ ਰਹਿਣਗੇ ਅਤੇ ਆਪਣਾ ਕੰਮਕਾਜ ਠੱਪ ਰੱਖਣਗੇ।
ਦੁਕਾਨ ਦਾ ਸ਼ਟਰ ਤੋੜ ਕੇ ਹਾਥੀ ਖਾ ਗਿਆ ਆਟਾ, ਫਸਲ ਵੀ ਕੀਤੀ ਬਰਬਾਦ
NEXT STORY