ਦਾਹੋਦ (ਭਾਸ਼ਾ)– ਗੁਜਰਾਤ ਦੇ ਦਾਹੋਦ ਜ਼ਿਲ੍ਹੇ ’ਚ ਇਕ ਬੁਲਡੋਜ਼ਰ ਨਾਲ ਮੋਟਰਸਾਈਕਲ ਦੀ ਟੱਕਰ ਕਾਰਨ ਇਕ ਮਜ਼ਦੂਰ, ਉਸ ਦੀ ਪਤਨੀ ਅਤੇ ਦੋ ਨਾਬਾਲਗ ਪੁੱਤਾਂ ਦੀ ਮੌਤ ਹੋ ਗਈ, ਜਦਕਿ ਦੋ ਧੀਆਂ ਹਾਦਸੇ ’ਚ ਜ਼ਖਮੀ ਹੋ ਗਈਆਂ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ, ਜਦੋਂ ਪਰਿਵਾਰ ਝਾਲੋਦ ਕਸਬੇ ਤੋਂ ਸੁਖਸਾਰ ਪਰਤ ਰਿਹਾ ਸੀ।
ਓਧਰ ਸੁਖਸਾਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਤਿਪੁਰਾ ਤਾਲੁਕਾ ਦੇ ਘਾਨੀ ਖੁੰਟ ਪਿੰਡ ’ਚ ਇਕ ਨਿਰਮਾਣ ਵਾਲੀ ਥਾਂ ’ਤੇ ਲੱਗੇ ਬੁਲਡੋਜ਼ਰ ਦਾ ਫਰੰਟ ਲੋਡਰ ਅਚਾਨਕ ਡਿੱਗ ਗਿਆ ਅਤੇ ਸੂਬਾ ਹਾਈਵੇਅ ’ਤੇ ਪਰਿਵਾਰ ਦੇ ਵਾਹਨ ਦੇ ਸਾਹਮਣੇ ਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਮਜ਼ੂਦਰ ਅਤੇ ਉਸ ਦੇ ਦੋ ਪੁੱਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਸ ਦੀਆਂ ਧੀਆਂ ਹਾਦਸੇ ’ਚ ਜ਼ਖਮੀ ਹੋ ਗਈਆਂ, ਦੋਹਾਂ ਦਾ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਬੁਲਡੋਜ਼ਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਉਪ ਰਾਸ਼ਟਰਪਤੀ ਅਹੁਦੇ ਲਈ ਆਨੰਦੀਬੇਨ ਪਟੇਲ ਦੀ ਮਜ਼ਬੂਤ ਦਾਅਵੇਦਾਰੀ
NEXT STORY