ਨੈਸ਼ਨਲ ਡੈਸਕ : ਕਾਂਗਰਸ ਨੇ ਸ਼ਨੀਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕੀਤੀ। ਪਾਰਟੀ ਹੁਣ ਤੱਕ ਕੁਲ 104 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਕਾਂਗਰਸ ਨੇ ਪਿਛਲੇ ਸ਼ੁੱਕਰਵਾਰ ਨੂੰ ਚੋਣਾਂ ਲਈ 43 ਉਮੀਦਵਾਰਾਂ ਦੀ ਪਹਿਲੀ ਲਿਸਟ, ਵੀਰਵਾਰ ਨੂੰ 46 ਉਮੀਦਵਾਰਾਂ ਦੀ ਦੂਜੀ ਅਤੇ ਸ਼ੁੱਕਰਵਾਰ ਨੂੰ 7 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕੀਤੀ ਸੀ। ਤੀਜੀ ਲਿਸਟ ਵਿੱਚ ਇਕ ਸੀਟ 'ਤੇ ਉਮੀਦਵਾਰ ਬਦਲਿਆ ਗਿਆ ਸੀ।
ਇਹ ਵੀ ਪੜ੍ਹੋ : ਗੁਜਰਾਤ ਚੋਣਾਂ ’ਚ ਕਿਤੇ ਨਨਾਣ-ਭਰਜਾਈ, ਕਿਤੇ ਭਰਾ-ਭਰਾ ਅਤੇ ਕਿਤੇ ਪਿਓ-ਪੁੱਤ ਦੇ ਦਰਮਿਆਨ ਵੀ ਹੋਵੇਗੀ ਟੱਕਰ
ਕਾਂਗਰਸ ਉਮੀਦਵਾਰਾਂ ਦੀ ਚੌਥੀ ਲਿਸਟ ਮੁਤਾਬਕ ਦਵਾਰਕਾ ਤੋਂ ਮਾਲੂਭਾਈ ਕੰਡੋਰੀਆ, ਭਾਵਨਗਰ ਦਿਹਾਤੀ ਤੋਂ ਰੇਵਤ ਸਿੰਘ ਗੋਹਿਲ, ਭਾਵਨਗਰ ਪੂਰਬੀ ਤੋਂ ਬਲਦੇਵ ਸੋਲੰਕੀ ਅਤੇ ਭਰੂਚ ਤੋਂ ਜੈਕਾਂਤਭਾਈ ਪਟੇਲ ਨੂੰ ਟਿਕਟ ਦਿੱਤੀ ਗਈ ਹੈ। ਗੁਜਰਾਤ ਦੀਆਂ ਕੁਲ 182 ਵਿਧਾਨ ਸਭਾ ਸੀਟਾਂ 'ਚੋਂ ਪਹਿਲੇ ਪੜਾਅ ਵਿੱਚ 89 ਸੀਟਾਂ 'ਤੇ 1 ਦਸੰਬਰ ਨੂੰ ਅਤੇ ਬਾਕੀ 93 ਸੀਟਾਂ 'ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : SGPC ਦੀ ਚੋਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਬਿਕਰਮ ਮਜੀਠੀਆ ਬਾਰੇ ਕਹੀਆਂ ਇਹ ਗੱਲਾਂ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕੰਧ ਟੱਪ ਕੇ ਗਰਲਜ਼ ਹੋਸਟਲ 'ਚ ਵੜੇ 3 ਨੌਜਵਾਨ, ਸਟਾਫ਼ ਨੇ ਕੀਤੀ ਛਿੱਤਰ-ਪ੍ਰੇਡ, ਵੀਡੀਓ ਵਾਇਰਲ
NEXT STORY