ਭਰੂਚ (ਗੁਜਰਾਤ) : ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿੱਚ ਇੱਕ ਦਵਾਈ ਫੈਕਟਰੀ ਵਿੱਚ ਬਾਇਲਰ ਫਟਣ ਅਤੇ ਉਸ ਤੋਂ ਬਾਅਦ ਅੱਗ ਲੱਗਣ ਕਾਰਨ ਘੱਟੋ-ਘੱਟ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਮੰਗਲਵਾਰ ਤੜਕੇ 2:30 ਵਜੇ ਦੇ ਕਰੀਬ ਗੁਜਰਾਤ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (GIDC) ਸੇਖਾ ਖੇਤਰ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਵਾਪਰਿਆ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਭਰੂਚ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰੰਗ ਮਕਵਾਨਾ ਨੇ ਕਿਹਾ, "ਫੈਕਟਰੀ ਦੇ ਅੰਦਰ ਇੱਕ ਬਾਇਲਰ ਫਟਣ ਨਾਲ ਭਿਆਨਕ ਅੱਗ ਲੱਗ ਗਈ।" ਬਾਅਦ ਵਿੱਚ ਅੱਗ 'ਤੇ ਕਾਬੂ ਪਾ ਲਿਆ ਗਿਆ। ਮਕਵਾਨਾ ਨੇ ਕਿਹਾ, "ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਪੂਰੀ ਫੈਕਟਰੀ ਇਮਾਰਤ ਢਹਿ ਗਈ। ਜ਼ਿਆਦਾਤਰ ਮਜ਼ਦੂਰ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਦੋ ਮਜ਼ਦੂਰ ਅੰਦਰ ਫਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਅੱਗ ਬੁਝਾਉਣ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਮਲਬੇ ਵਿੱਚੋਂ ਬਰਾਮਦ ਕੀਤੀਆਂ ਗਈਆਂ। ਇਸ ਘਟਨਾ ਵਿੱਚ ਲਗਭਗ 20 ਮਜ਼ਦੂਰ ਮਾਮੂਲੀ ਜ਼ਖਮੀ ਹੋਏ ਹਨ।"
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਉਨ੍ਹਾਂ ਕਿਹਾ ਕਿ ਫਾਇਰ ਵਿਭਾਗ, ਪੁਲਸ ਅਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਘਟਨਾ ਸਥਾਨ 'ਤੇ ਵਿਸਥਾਰਤ ਜਾਂਚ ਕਰ ਰਹੀਆਂ ਹਨ, ਕਿਉਂਕਿ ਕੁਝ ਕਰਮਚਾਰੀਆਂ ਨੇ ਦਾਅਵਾ ਕੀਤਾ ਹੈ ਕਿ ਧਮਾਕੇ ਤੋਂ ਬਾਅਦ ਇੱਕ ਵਿਅਕਤੀ ਲਾਪਤਾ ਹੈ ਅਤੇ ਸੰਭਾਵਤ ਤੌਰ 'ਤੇ ਇਮਾਰਤ ਦੇ ਅੰਦਰ ਫਸਿਆ ਹੋਇਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਦੇ ਅਨੁਸਾਰ ਉਦਯੋਗਿਕ ਸੁਰੱਖਿਆ ਅਤੇ ਸਿਹਤ ਡਾਇਰੈਕਟੋਰੇਟ ਦੇ ਅਧਿਕਾਰੀ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਫੈਕਟਰੀ ਸੰਚਾਲਕ ਕੋਲ ਸਾਰੇ ਜ਼ਰੂਰੀ ਲਾਇਸੈਂਸ ਅਤੇ ਇਜਾਜ਼ਤਾਂ ਸਨ।
ਪੜ੍ਹੋ ਇਹ ਵੀ : ਤਾਮਿਲਨਾਡੂ 'ਚ ਵੱਡਾ Blast: ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਇਕ-ਇਕ ਕਰਕੇ ਹੋਏ ਕਈ ਧਮਾਕੇ
ਮੰਦਭਾਗੀ ਖ਼ਬਰ ; ਰਾਜਸਥਾਨ ਦੇ ਰਾਜਪਾਲ ਦੇ ਭਰਾ ਦਾ ਹੋਇਆ ਦੇਹਾਂਤ
NEXT STORY