ਨੈਸ਼ਨਲ ਡੈਸਕ : ਦਿੱਲੀ ਵਿਖੇ ਹੋਏ ਧਮਾਕੇ ਤੋਂ ਬਾਅਦ ਇਕ ਹੋਰ ਵੱਡਾ ਧਮਾਕਾ ਹੋਣ ਦੀ ਸੂਚਨਾ ਮਿਲੀ, ਜਿਸ ਨਾਲ ਧਰਤੀ ਕੰਬ ਗਈ। ਤਾਮਿਲਨਾਡੂ ਦੇ ਅਰਿਆਲੁਰ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਗੈਸ ਸਿਲੰਡਰਾਂ ਨਾਲ ਭਰਿਆ ਇੱਕ ਟਰੱਕ ਅਚਾਨਕ ਪਲਟ ਗਿਆ। ਇਸ ਹਾਦਸੇ ਨੇ ਭਿਆਨਕ ਰੂਪ ਉਸ ਸਮੇਂ ਧਾਰਨ ਕਰ ਲਿਆ, ਜਦੋਂ ਟਰੱਕ ਵਿਚ ਪਏ ਸਿਲੰਡਰ ਟਰੱਕ ਦੇ ਪਲਟ ਜਾਣ ਕਾਰਨ ਬਲਾਸਟ ਹੋ ਗਏ। ਇਸ ਨਾਲ ਟਰੱਕ ਨੂੰ ਅੱਗ ਲੱਗ ਗਈ ਅਤੇ ਬਹੁਤ ਜ਼ੋਰਦਾਰ ਧਮਾਕੇ ਹੋਏ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਲਗਾਤਾਰ ਹੋ ਰਹੇ ਧਮਾਕਿਆਂ ਦੇ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਹਾਦਸੇ ਦੌਰਾਨ ਇਕ-ਇਕ ਕਰਕੇ ਕਈ ਸਿਲੰਡਰ ਬਲਾਸਟ ਹੋ ਗਏ। ਰਿਪੋਰਟਾਂ ਦੇ ਅਨੁਸਾਰ ਮੰਗਲਵਾਰ ਨੂੰ ਅਰਿਆਲੁਰ ਨੇੜੇ ਵਾਰਨਵਾਸੀ ਵਿੱਚ ਇੱਕ ਟਰੱਕ, ਜੋ ਐਲਪੀਜੀ ਸਿਲੰਡਰਾਂ ਨਾਲ ਭਰਿਆ ਹੋਇਆ ਸੀ, ਲੰਘ ਰਿਹਾ ਸੀ। ਇਸ ਦੌਰਾਨ ਅਚਾਨਕ ਟਰੱਕ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸਿਲੰਡਰ ਵਾਲਾ ਟੱਰਕ ਪਲਟ ਗਿਆ। ਇਸ ਹਾਦਸੇ ਕਾਰਨ ਇਕ ਤੋਂ ਬਾਅਦ ਕਈ ਜ਼ੋਰਦਾਰ ਧਮਾਕੇ ਹੋਣ ਨਾਲ ਅੱਗ ਲੱਗ ਲਈ। ਧਮਾਕੇ ਤੋਂ ਬਾਅਦ ਟਰੱਕ ਪੂਰੀ ਤਰ੍ਹਾਂ ਸੜ ਗਿਆ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਸਿਲੰਡਰਾਂ ਦੇ ਫਟਣ ਦੀ ਆਵਾਜ਼ ਲਗਭਗ 2 ਕਿਲੋਮੀਟਰ ਦੇ ਘੇਰੇ ਵਿੱਚ ਸੁਣਾਈ ਦਿੱਤੀ, ਜਿਸ ਕਾਰਨ ਸਥਾਨਕ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਇਸ ਘਟਨਾ ਦੌਰਾਨ ਡਰਾਈਵਰ ਕਨਗਰਾਜ (35) ਨੇ ਛਾਂਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਅਰਿਆਲੂਰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
NPCIL 'ਚ ਨਿਕਲੀ ਭਰਤੀ, ਇੰਜੀਨੀਅਰਿੰਗ ਨੌਜਵਾਨਾਂ ਲਈ ਸੁਨਹਿਰੀ ਮੌਕਾ
NEXT STORY