ਆਨੰਦ— ਗੁਜਰਾਤ ਦੇ ਆਨੰਦ ਜ਼ਿਲੇ 'ਚ ਮੰਗਲਵਾਰ ਨੂੰ ਤੇਲ ਦੇ ਟੈਂਕਰ ਅਤੇ ਪਿਕਅੱਪ ਵਾਹਨ ਦੀ ਟੱਕਰ 'ਚ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਇਹ ਸਾਰੇ ਲੋਕ ਪਿਕਅੱਪ ਵਾਹਨ 'ਚ ਸਵਾਰ ਸਨ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸਥਾਨਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੰਕਲਾਵ ਤਹਿਸੀਲ 'ਚ ਗੰਭੀਰਾ ਪਿੰਡ ਨੇੜੇ ਰਾਜਮਾਰਗ 'ਤੇ ਇਹ ਹਾਦਸਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਪੀੜਤਾਂ 'ਚ ਜ਼ਿਆਦਾਤਰ ਫੈਕਟਰੀ 'ਚ ਮਜ਼ਦੂਰ ਸਨ, ਜੋ ਕੰਮ ਕਰਨ ਤੋਂ ਬਾਅਦ ਵਡੋਦਰਾ ਜ਼ਿਲੇ 'ਚ ਪਡਰਾ ਤੋਂ ਜ਼ਿਲੇ ਦੀ ਬੋਰਸਾਡ ਤਹਿਸੀਲ 'ਚ ਸਰੋਲ ਪਿੰਡ ਵਾਪਸ ਆ ਰਹੇ ਸਨ।
ਪੁਲਸ ਨੇ ਦੱਸਿਆ ਕਿ 8 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ। ਇਕ ਵਿਅਕਤੀ ਨੇ ਹਸਪਤਾਲ ਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ ਅਤੇ 2 ਹੋਰ ਲੋਕਾਂ ਦੀ ਵਡੋਦਰਾ 'ਚ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪਿਕਅੱਪ ਵਾਹਨ 22 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ। ਜ਼ਖਮੀਆਂ ਨੂੰ ਵਡੋਦਰਾ ਅਤੇ ਬੋਰਸਾਡ ਸਥਿਤ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੇਲ ਟੈਂਕਰ ਦਾ ਚਾਲਕ ਫਰਾਰ ਹੋ ਗਿਆ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਜੰਮੂ-ਕਸ਼ਮੀਰ : ਐਨਕਾਊਂਟਰ 'ਚ ਸੁਰੱਖਿਆ ਫੋਰਸਾਂ ਨੇ 2 ਅੱਤਵਾਦੀ ਕੀਤੇ ਢੇਰ
NEXT STORY