ਅਹਿਮਦਾਬਾਦ - ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵਡੀਆ ਵਿੱਚ ਵਿਸ਼ਵ ਪ੍ਰਸਿੱਧ ਸਟੈਚੂ ਆਫ ਯੂਨਿਟੀ ਅਤੇ ਆਸਪਾਸ ਦੇ ਸੈਰ ਸਪਾਟਾ ਸਥਾਨ 28 ਤੋਂ 31 ਅਕਤੂਬਰ ਦੇ ਵਿੱਚ ਦਰਸ਼ਕਾਂ ਲਈ ਖੁੱਲ੍ਹੇ ਰਹਿਣਗੇ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਅਧਿਕਾਰੀ ਨੇ ਦਿੱਤੀ। ਇਸ ਤੋਂ ਪਹਿਲਾਂ ਐਤਵਾਰ ਨੂੰ ਸਟੈਚੂ ਆਫ ਯੂਨਿਟੀ ਖੇਤਰ ਵਿਕਾਸ ਅਤੇ ਸੈਰ ਪ੍ਰਸ਼ਾਸਨ ਅਥਾਰਟੀ (ਐੱਸ.ਓ.ਯੂ.ਏ.ਡੀ.ਟੀ.ਜੀ.ਏ.) ਨੇ ਐਲਾਨ ਕੀਤਾ ਸੀ ਕਿ 182 ਮੀਟਰ ਉੱਚੀ ਸਮਾਰਕ ਅਤੇ ਇਸ ਦੇ ਨੇੜਲੇ ਹੋਰ ਥਾਂ 28 ਅਕਤੂਬਰ ਤੋਂ 1 ਨਵੰਬਰ ਦੇ ਵਿੱਚ ਰਾਸ਼ਟਰੀ ਏਕਤਾ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਬੰਦ ਰਹਿਣਗੇ।
ਇਹ ਵੀ ਪੜ੍ਹੋ - ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਕਦੇ ਸ਼੍ਰੀਨਗਰ ਤੱਕ ਵੀ ਨਹੀਂ ਵੜੇ: ਸੱਤਿਆਪਾਲ ਮਲਿਕ
ਰਾਸ਼ਟਰੀ ਏਕਤਾ ਦਿਵਸ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਐੱਸ.ਓ.ਯੂ.ਏ.ਡੀ.ਟੀ.ਜੀ.ਏ. ਨੇ ਇੱਕ ਬਿਆਨ ਵਿੱਚ ਦੱਸਿਆ, ‘‘ਲੋਕਾਂ ਦੀ ਮੰਗ 'ਤੇ ਸਟੈਚੂ ਆਫ ਯੂਨਿਟੀ ਅਤੇ ਹੋਰ ਸੈਲਾਨੀ ਕੇਂਦਰ 28 ਅਕਤੂਬਰ ਤੋਂ 31 ਅਕਤੂਬਰ ਦੇ ਵਿੱਚ ਖੁੱਲ੍ਹੇ ਰਹਿਣਗੇ। ਇਨ੍ਹਾਂ ਸੈਰ -ਸਪਾਟਾ ਸਥਾਨਾਂ ਦੇ ਬੰਦ ਰਹਿਣ ਦੀ ਪਹਿਲਾਂ ਦੀ ਨੋਟੀਫਿਕੇਸ਼ਨ ਰੱਦ ਕੀਤੀ ਜਾਂਦੀ ਹੈ। ਹਾਲਾਂਕਿ, ਰਾਸ਼ਟਰੀ ਏਕਤਾ ਦਿਵਸ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਦੇ ਸਮਰੱਥ ਪ੍ਰਬੰਧ ਕੀਤੇ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਕਦੇ ਸ਼੍ਰੀਨਗਰ ਤੱਕ ਵੀ ਨਹੀਂ ਵੜੇ: ਸੱਤਿਆਪਾਲ ਮਲਿਕ
NEXT STORY