ਪੁੰਛ- ‘ਆਪ੍ਰੇਸ਼ਨ ਸਿੰਦੂਰ’ ਦੇ ਜਵਾਬ ਵਿਚ ਪਾਕਿਸਤਾਨ ਨੇ ਲਗਾਤਾਰ ਦੂਜੇ ਦਿਨ ਕੰਟਰੋਲ ਰੇਖਾ ’ਤੇ ਗੋਲੀਬਾਰੀ ਤੇਜ਼ ਕਰ ਦਿੱਤੀ ਹੈ। ਕੁਪਵਾੜਾ, ਬਾਰਾਮੁੱਲਾ, ਉੜੀ, ਅਖਨੂਰ ਅਤੇ ਪੁੰਛ ਵਰਗੇ ਇਲਾਕਿਆਂ ਵਿਚ ਪਾਕਿਸਤਾਨੀ ਫੌਜ ਵੱਲੋਂ ਗੋਲੇ ਅਤੇ ਮੋਰਟਾਰ ਦਾਗੇ ਜਾ ਰਹੇ ਹਨ। ਇਸੇ ਗੋਲੀਬਾਰੀ ਵਿਚ ਪੁੰਛ ਵਿਚ ਇਕ ਗੁਰਦੁਆਰਾ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।

ਪਾਕਿਸਤਾਨੀ ਹਮਲੇ ’ਤੇ ਆਸਥਾ ਉਸ ਸਮੇਂ ਭਾਰੀ ਪੈ ਗਈ ਜਦੋਂ ਸਿੱਖ ਭਾਈਚਾਰੇ ਨੇ ਹਾਰ ਨਾ ਮੰਨਦੇ ਹੋਏ ਬਿਨਾਂ ਕਿਸੇ ਡਰ ਦੇ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਫਿਰ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ। ਗੁਰਦੁਆਰਾ ਸਾਹਿਬ ਵਿਚ ਜਿੱਥੇ ਅਰਦਾਸ ਹੋਈ ਉਥੇ ਲੋਕਾਂ ਦੀ ਅਟੁੱਟ ਆਸਥਾ ਅਤੇ ਵਿਸ਼ਵਾਸ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਕਰਾਰਾ ਜਵਾਬ ਦਿੱਤਾ। ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਦੀਆਂ ਕੰਧਾਂ ’ਤੇ ਧਮਾਕਿਆਂ ਅਤੇ ਗੋਲੀਆਂ ਦੇ ਨਿਸ਼ਾਨ ਸਾਫ ਦੇਖੇ ਜਾ ਸਕਦੇ ਹਨ।

ਸਾਂਬਾ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ; BSF ਨੇ ਜੈਸ਼ ਦੇ 7 ਅੱਤਵਾਦੀ ਕੀਤੇ ਢੇਰ, ਵੀਡੀਓ ਜਾਰੀ
NEXT STORY