ਗੋਵਿੰਦਘਾਟ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 23 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਚਮੋਲੀ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਟਰਸਟ ਨੇ ਕਮਰ ਕੱਸ ਲਈ ਹੈ। ਬੁੱਧਵਾਰ ਨੂੰ ਭਾਰਤੀ ਫੌਜ ਦੀ 418 ਮਾਊਂਟੇਨ ਬ੍ਰਿਗੇਡ ਅਤੇ ਗੁਰਦੁਆਰਾ ਟ੍ਰਸਟ ਦੇ ਸੇਵਾਦਾਰਾਂ ਨੇ ਅਰਦਾਸ ਕਰਨ ਉਪੰਰਤ ਪੈਦਲ ਮਾਰਗ ਤੋਂ ਬਰਫ਼ ਹਟਾਉਣ ਦੀ ਮੁਹਿੰਮ ਰਸਮੀ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਮਸ਼ਹੂਰ ਫ਼ਿਲਮ ਅਦਾਕਾਰ ਨੂੰ ਚੋਣ ਪ੍ਰਚਾਰ ਕਰਨਾ ਪਿਆ ਮਹਿੰਗਾ, ਹੋ ਗਿਆ ਪਰਚਾ ਦਰਜ

ਹਾਲ ਹੀ ਦੌਰਾਨ ਕੀਤੇ ਗਏ ਨਿਰੀਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੇਮਕੁੰਟ ਸਾਹਿਬ ਅਤੇ ਅਟਲਾਕੋਟੀ ਗਲੇਸ਼ੀਅਰ ਖੇਤਰ ਵਿਚ 8 ਫੁੱਟ ਤੋਂ ਵੱਧ ਬਰਫ਼ ਜੰਮੀ ਹੋਈ ਹੈ। ਇੰਨੀ ਭਾਰੀ ਬਰਫ਼ਬਾਰੀ ਦਰਮਿਆਨ ਰਸਤਾ ਤਿਆਰ ਕਰਨਾ ਇਕ ਵੱਡੀ ਚੁਣੌਤੀ ਹੈ। ਫੌਜ ਦੇ ਜਵਾਨਾਂ ਅਤੇ ਸੇਵਾਦਾਰਾਂ ਦੇ ਦਲ ਨੂੰ ਟਰਸਟ ਦੇ ਸੀਈਓ ਨੇ ਹਰੀ ਝੰਡੀ ਦਿਕਾ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਟੀਮ ਘੰਗਰੀਆ ਵਿਖੇ ਬੇਸ ਕੈਂਪ ਬਣਾ ਕੇ ਰੋਜ਼ਾਨਾ ਬਰਫ਼ ਨੂੰ ਕੱਟਦੇ ਹੋਏ ਉਪਰ ਵੱਲ ਵਧੇਗੀ।
ਇਹ ਵੀ ਪੜ੍ਹੋ - Cold Drink ਪੀਣ ਦੇ ਸ਼ੌਕਿਨ ਸਾਵਧਾਨ! ਬੋਤਲ ਖੋਲ੍ਹਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਹੀਂ ਤਾਂ...
ਦੱਸ ਦੇਈਏ ਕਿ ਇਸ ਸਾਲ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ 2026 ਨੂੰ ਖੋਲ੍ਹੇ ਜਾਣਗੇ, ਜਦੋਂ ਕਿ ਪਹਿਲਾ ਜੱਥਾ 20 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ। ਯਾਤਰਾ ਦਾ ਪਹਿਲਾ ਜੱਥਾ ਪੰਜਾ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਰਿਸ਼ੀਕੇਸ਼ ਤੋਂ ਵਿਸ਼ੇਸ਼ ਸਮਾਗਮ ਤੋਂ ਬਾਅਦ ਰਵਾਨਾ ਹੋਵੇਗਾ।
ਇਹ ਵੀ ਪੜ੍ਹੋ - 15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ ਕਰ 'ਤਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਵੋਟ ਪਾਉਣ ਲਈ ਮਜਬੂਰ ਨਹੀਂ ਕਰ ਸਕਦੇ..!', ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ
NEXT STORY