ਅਯੁੱਧਿਆ (ਭਾਸ਼ਾ): ਏਅਰ ਮਾਰਸ਼ਲ (ਸੇਵਾਮੁਕਤ) ਜਤਿੰਦਰ ਮਿਸ਼ਰਾ ਨੂੰ ਅਯੁੱਧਿਆ ਦੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਪਹਿਲਾ ਮੁੱਖ ਕਾਰਜਕਾਰੀ ਅਫ਼ਸਰ (CEO) ਨਿਯੁਕਤ ਕੀਤਾ ਗਿਆ ਹੈ। ਟਰੱਸਟ ਦੀ ਮੀਟਿੰਗ ਵਿਚ ਮਿਸ਼ਰਾ ਦੇ ਨਾਂ 'ਤੇ ਮੋਹਰ ਲਗਾਈ ਗਈ।
ਟਰੱਸਟ ਦੇ ਅੰਤਰਿਮ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਨੇ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ. ਈ. ਓ. ਅਹੁਦੇ ਲਈ ਆਈਆਂ 5,585 ਅਰਜ਼ੀਆਂ ਵਿਚੋਂ ਚੁਣੇ ਗਏ 3 ਉਮੀਦਵਾਰਾਂ ਵਿਚੋਂ ਮਿਸ਼ਰਾ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਅਯੁੱਧਿਆ ਦੇ ਮਦਨ ਮੋਹਨ ਪਾਂਡੇ, ਦਿੱਲੀ ਦੇ ਮਹੇਸ਼ ਭਾਗਚੰਦਕਾ ਤੇ ਸ਼ਿਕੋਹਾਬਾਦ ਦੀ ਡਾਕਟਰ ਨਿਰਮਲਾ ਯਾਦਵ ਨੂੰ ਟਰੱਸਟ ਵਿਚ ਨਵੇਂ ਟਰਸਟੀ ਵਜੋਂ ਸ਼ਾਮਲ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ।
ਇੱਥੇ ਦੱਸ ਦਈਏ ਕਿ ਜਤਿੰਦਰ ਮਿਸ਼ਰਾ ਹਵਾਈ ਫ਼ੌਜ ਵਿਚ ਮਾਰਸ਼ਲ ਰਹਿ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਭਾਰਤ ਵੱਲੋਂ ਅੱਤਵਾਦ ਦੇ ਖ਼ਾਤਮੇ ਲਈ ਛੇੜੇ ਗਏ 'ਆਪ੍ਰੇਸ਼ਨ ਸਿੰਧੂਰ' ਵਿਚ ਪੱਛਮੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ। ਏਅਰ ਮਾਰਸ਼ਲ ਵਜੋਂ ਸੇਵਾਮੁਕਤ ਹੋਣ ਮਗਰੋਂ ਹੁਣ ਉਨ੍ਹਾਂ ਨੂੰ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਪਹਿਲਾ ਮੁੱਖ ਕਾਰਜਕਾਰੀ ਅਫ਼ਸਰ (CEO) ਨਿਯੁਕਤ ਕੀਤਾ ਗਿਆ ਹੈ।
ਮਲੇਰੀਆ ਦੀ ਦਵਾਈ ਖਾਣ ਮਗਰੋਂ ਕੁੜੀ ਦੀ ਮੌਤ, 71 ਲੋਕਾਂ ਨੂੰ ਦਿੱਤੀ ਸੀ ਦਵਾਈ
NEXT STORY