ਨਵੀਂ ਦਿੱਲੀ, (ਭਾਸ਼ਾ)- ਮਾਨਸੂਨ ਦਾ ਮੌਸਮ ਲੱਗਭਗ ਅੱਧਾ ਲੰਘ ਚੁੱਕਾ ਹੈ ਅਤੇ ਭਾਰਤ ਦੇ ਮੌਸਮ ਸਬੰਧੀ 36 ਉਪ-ਮੰਡਲਾਂ ’ਚੋਂ 25 ਫੀਸਦੀ ’ਚ ਘੱਟ ਮੀਂਹ ਦਰਜ ਕੀਤਾ ਗਿਆ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਦੇ ਅੰਕੜਿਆਂ ਅਨੁਸਾਰ ਜੁਲਾਈ ’ਚ ਦੇਸ਼ ’ਚ ਸਾਧਾਰਣ ਭਾਵ 280.5 ਮਿ. ਮੀ. ਤੋਂ 9 ਫੀਸਦੀ ਵੱਧ ਮੀਂਹ ਪਿਆ, ਜੋ 306.6 ਮਿ. ਮੀ. ਹੈ।
1 ਜੂਨ ਤੋਂ 445.8 ਮਿ. ਮੀ. ਦੇ ਸਾਧਾਰਣ ਮੀਂਹ ਦੇ ਮੁਕਾਬਲੇ 453.8 ਮਿ. ਮੀ. ਮੀਂਹ ਪਿਆ, ਜੋ 2 ਫੀਸਦੀ ਵੱਧ ਹੈ। ਜੁਲਾਈ ’ਚ ਮੀਂਹ ਅਸਾਧਾਰਣ ਰਿਹਾ।
ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨੀ ਇਲਾਕਿਆਂ ਅਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ’ਚ ਮੀਂਹ ’ਚ ਕਾਫੀ ਕਮੀ ਦਰਜ ਕੀਤੀ ਗਈ। ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ’ਚ ਮੀਂਹ ’ਚ ਕਮੀ 35 ਤੋਂ 45 ਫੀਸਦੀ ਤੱਕ ਰਹੀ।
ਨੀਟ-ਯੂ. ਜੀ. ਪੇਪਰ ਲੀਕ ’ਤੇ ਐਕਸ਼ਨ ’ਚ CBI,13 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ
NEXT STORY