ਗੰਜਮ— ਓਡੀਸ਼ਾ ਦੇ ਗੰਜਮ ਜ਼ਿਲੇ ਦੇ ਕੜਾਪਾੜਾ ਪਿੰਡ ਦੀ ਨਾਇਕ ਕੁਮਾਰੀ (63) ਨੂੰ ਲੋਕਾਂ ਨੇ ਡਾਇਨ ਕਰਾਰ ਦਿੱਤਾ ਹੈ। ਪਿੰਡ ਵਾਲਿਆਂ ਤੋਂ ਬਚਣ ਲਈ ਉਸ ਨੇ ਆਪਣਾ ਪੂਰਾ ਜੀਵਨ ਘਰ ਦੀ ਚਾਰਦੀਵਾਰੀ ਦੇ ਅੰਦਰ ਹੀ ਬਿਤਾਇਆ ਹੈ। ਉਸ ਨਾਲ ਅਜਿਹਾ ਸਿਰਫ਼ ਇਸ ਲਈ ਹੋ ਰਿਹਾ ਹੈ, ਕਿਉਂਕਿ ਉਸ ਦੇ ਹੱਥਾਂ 'ਚ 12 ਅਤੇ ਪੈਰਾਂ 'ਚ 20 ਉਂਗਲਾਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਜੈਨੇਟਿਕ (ਖਾਨਦਾਨੀ) ਗੜਬੜੀ ਕਾਰਨ ਹੋਇਆ ਹੈ।
ਲੋਕ ਸਮਝਦੇ ਹਨ ਡਾਇਣ
ਆਪਣੀ ਹਾਲਤ ਤੋਂ ਪਰੇਸ਼ਾਨ ਕੁਮਾਰੀ ਕਹਿੰਦੀ ਹੈ,''ਮੈਂ ਇਸੇ ਤਰ੍ਹਾਂ ਪੈਦਾ ਹੋਈ ਸੀ, ਅਸੀਂ ਲੋਕ ਗਰੀਬ ਸੀ, ਇਸ ਲਈ ਇਸ ਦਾ ਇਲਾਜ ਨਹੀਂ ਕਰਵਾ ਸਕੇ। ਮੇਰੇ ਨੇੜੇ-ਤੇੜੇ ਦੇ ਲੋਕ ਮੰਨਦੇ ਹਨ ਕਿ ਮੈਂ ਡਾਇਣ ਹਾਂ ਅਤੇ ਮੇਰੇ ਕੋਲੋਂ ਦੂਰ ਰਹਿੰਦੇ ਹਨ।'' ਲੋਕਾਂ ਦੀਆਂ ਨਫ਼ਰਤ ਭਰੀਆਂ ਨਜ਼ਰਾਂ ਬਚਣ ਲਈ ਕੁਮਾਰੀ ਘਰ ਦੇ ਅੰਦਰ ਹੀ ਰਹਿੰਦੀ ਹੈ।
ਲੋਕ ਅੰਧਵਿਸ਼ਵਾਸੀ ਹਨ
ਕੁਮਾਰੀ ਦੇ ਇਕ ਗੁਆਂਢੀ ਨੇ ਹਮਦਰਦੀ ਜ਼ਾਹਰ ਕਰਦੇ ਹੋਏ ਕਿਹਾ,''ਇਹ ਇਕ ਛੋਟਾ ਜਿਹਾ ਪਿੰਡ ਹੈ ਅਤੇ ਲੋਕ ਅੰਧਵਿਸ਼ਵਾਸੀ ਹਨ, ਇਸ ਲਈ ਉਸ ਨਾਲ ਡਾਇਨ ਦੀ ਤਰ੍ਹਾਂ ਵਤੀਰਾ ਕਰਦੇ ਹਨ। ਇਹ ਉਸ ਦੀ ਬੀਮਾਰੀ ਹੈ, ਜਿਸ ਬਾਰੇ ਉਹ ਕੁਝ ਕਰ ਨਹੀਂ ਸਕਦੀ। ਉਹ ਇੰਨੀ ਗਰੀਬ ਹੈ ਕਿ ਇਲਾਜ ਦਾ ਖਰਚ ਤੱਕ ਨਹੀਂ ਚੁੱਕੇ ਸਕੇਗੀ।''
ਡਾਕਟਰ ਨੇ ਦੱਸਿਆ ਦੁਰਲੱਭ
ਸਰਜੀਕਲ ਸਪੈਸ਼ਲਿਸਟ ਡਾ. ਪਾਨੀ ਮੋਹੰਤੀ ਦਾ ਮੰਨਣਾ ਹੈ ਕਿ ਹੱਥਾਂ 'ਚ ਇਕ ਜਾਂ 2 ਐਕਸਟਰਾ ਉਂਗਲੀਆਂ ਹੋਣਾ ਸਾਧਾਰਣ ਹੈ ਪਰ ਦੋਹਾਂ ਹੱਥਾਂ 'ਚ 12 ਅਤੇ ਦੋਹਾਂ ਪੈਰਾਂ ਦੇ ਪੰਜਿਆਂ 'ਚ 20 ਉਂਗਲਾਂ-ਅੰਗੂਠੇ ਹੋਣ ਅਸਲ 'ਚ ਦੁਰਲੱਭ ਹੈ। ਡਾ. ਮੋਹੰਤੀ ਕਹਿੰਦੇ ਹਨ,''ਇਹ ਪਾਲੀਡੈਕਟਾਇਲੀ ਦਾ ਕੇਸ ਹੈ, ਜਿਸ 'ਚ ਜਨਮ ਤੋਂ ਐਕਸਟਰਾ ਉਂਗਲਾਂ ਹੁੰਦੀਆਂ ਹਨ। ਅਜਿਹਾ ਸਾਡੇ ਜੀਨਜ਼ 'ਚ ਤਬਦੀਲੀ ਕਾਰਨ ਹੁੰਦਾ ਹੈ।
ਸਿੰਧੀਆ ਕਾਂਗਰਸ ਨੇਤਾ ਤੋਂ ਬਣੇ ਸਮਾਜ ਸੇਵੀ, ਭਾਜਪਾ 'ਚ ਜਾਣ ਦੇ ਲੱਗ ਰਹੇ ਕਿਆਸ
NEXT STORY