ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਚੋਣਾਂ (ਐੱਮ.ਸੀ.ਡੀ.) ਅਤੇ ਗੁਜਰਾਤ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ 'ਤੇ ਹਮਲਾ ਕਰ ਰਹੀ ਹੈ। ਉੱਥੇ ਹੀ ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਇਕ ਦਿਨ ਲਈ ਸੀ.ਬੀ.ਆਈ.-ਈ.ਡੀ. ਮੈਨੂੰ ਸੌਂਪ ਦਿੱਤੀ ਜਾਵੇ ਤਾਂ ਅੱਧੀ ਤੋਂ ਜ਼ਿਆਦਾ ਭਾਜਪਾ ਜੇਲ੍ਹ 'ਚ ਹੋਵੇਗੀ। ਤਿਹਾੜ ਜੇਲ੍ਹ 'ਚ ਮਨੀ ਲਾਂਡਰਿੰਗ ਮਾਮਲੇ 'ਚ ਬੰਦ 'ਆਪ' ਨੇਤਾ ਸਤੇਂਦਰ ਜੈਨ ਨਾਲ ਜੁੜੇ ਸਵਾਲ 'ਤੇ ਕੇਜਰੀਵਾਲ ਨੇ ਇਹ ਬਿਆਨ ਦਿੱਤਾ।
ਇਹ ਵੀ ਪੜ੍ਹੋ : ਆਬਕਾਰੀ ਘਪਲਾ ਮਾਮਲਾ ਫਰਜ਼ੀ, ਸਿਸੋਦੀਆ ਨੂੰ ਫਸਾਉਣ ਦੀ ਕੋਸ਼ਿਸ਼ : ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਇਕ ਦਿਨ ਲਈ ਸੀ.ਬੀ.ਆਈ.-ਈ.ਡੀ. ਮੈਨੂੰ ਸੌਂਪ ਦਿਓ, ਅੱਧੀ ਭਾਜਪਾ ਜੇਲ੍ਹ 'ਚ ਹੋਵੇਗੀ। ਇਨ੍ਹਾਂ ਕੋਲ ਜਾਂਚ ਏਜੰਸੀਆਂ ਹਨ। ਸਾਡੇ ਉੱਪਰ ਇੰਨੇ ਕੇਸ ਕੀਤੇ, ਫਿਰ ਵੀ ਕੁਝ ਸਾਬਿਤ ਨਹੀਂ ਕਰ ਸਕੇ। ਇਹ ਲੋਕ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਮਨੀਸ਼ ਨੇ ਸ਼ਰਾਬ ਘਪਲਾ ਕੀਤਾ, 10 ਕਰੋੜ ਰੁਪਏ ਖਾ ਗਿਆ, ਇੰਨੇ ਛਾਪੇ ਮਾਰੇ ਮਿਲਿਆ ਕੁਝ ਨਹੀਂ, ਕਿੱਥੇ ਗਏ 10 ਕਰੋੜ ਰੁਪਏ। ਇੰਨਾ ਹੀ ਨਹੀਂ ਕੇਜਰੀਵਾਲ ਨੇਭਾਜਪਾ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਪਿਛਲੇ 5 ਸਾਲਾਂ 'ਚ ਐੱਮ.ਸੀ.ਡੀ. ਨੂੰ 1 ਲੱਖ ਕਰੋੜ ਰੁਪਏ ਦਿੱਤੇ ਹਨ ਪਰ ਇਹ ਲੋਕ ਸਾਰਾ ਪੈਸਾ ਖਾ ਗਏ। ਜੇਕਰ ਥੋੜ੍ਹਾ ਜਿਹਾ ਵੀ ਕੰਮ ਕਰਦੇ ਤਾਂ ਕਰਮਚਾਰੀਆਂ ਨੂੰ ਤਨਖਾਹ ਮਿਲ ਜਾਂਦੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਛੱਤੀਸਗੜ੍ਹ : ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ 'ਚ ਤਿੰਨ ਨਕਸਲੀ ਢੇਰ
NEXT STORY