ਨਵੀਂ ਦਿੱਲੀ (ਭਾਸ਼ਾ)— ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਲਿਖਾਈ ਅਤੇ ਸ਼ਖਸੀਅਤ 'ਚ ਸਮਾਨਤਾਵਾਂ ਹਨ। ਆਮ ਤੌਰ 'ਤੇ ਲੋਕ ਇਨ੍ਹਾਂ ਦੋਹਾਂ ਵਿਚ ਭਾਵੇਂ ਹੀ ਕੋਈ ਤਾਲਮੇਲ ਨਾ ਬਿਠਾ ਸਕਣ ਪਰ ਮਾਹਰਾਂ ਦਾ ਮੰਨਣਾ ਹੈ ਕਿ ਤੁਹਾਡੀ ਲਿਖਾਈ ਤੁਹਾਡੀ ਸ਼ਖਸੀਅਤ ਦੀ ਜਾਣ-ਪਛਾਣ ਕਰਾਉਂਦੀ ਹੈ। ਜੈਪੁਰ ਦੇ 51 ਸਾਲਾ ਕਾਰੋਬਾਰੀ ਨਵੀਨ ਤੋਸ਼ਨੀਵਾਲ ਸਦੀਆਂ ਪੁਰਾਣੀ ਲਿਖਤ ਅਧਿਐਨ ਦਾ ਵਿਸ਼ਲੇਸ਼ਣ ਕਰ ਰਹੇ ਹਨ। ਉਹ ਇਸ ਦਾ ਵਿਸ਼ਲੇਸ਼ਣ ਵਿਦਿਆਰਥੀਆਂ ਅਤੇ ਪੇਸ਼ੇਵਰ ਨੂੰ ਉਨ੍ਹਾਂ ਦੀ ਸ਼ਖਸੀਅਤ ਸੁਧਾਰ ਵਿਚ ਮਦਦ ਕਰ ਰਹੇ ਹਨ।
ਰਸਾਇਣ ਇੰਜੀਨੀਅਰ ਤੋਂ ਗ੍ਰਾਫੋ ਮਾਹਰ ਬਣੇ ਤੋਸ਼ਨੀਵਾਲ ਨੇ ਦੱਸਿਆ ਕਿ ਹੱਥ ਨਾਲ ਲਿਖਤ ਵਿਸ਼ਲੇਸ਼ਣ ਕਲਾ ਲੱਗਭਗ 2,000 ਈਸਵੀ ਪੂਰਬ ਪੁਰਾਣੀ ਹੈ ਅਤੇ ਇਹ ਫਿਲਾਸਫੀ ਅਰਸਤੂ ਨਾਲ ਜੁੜੀ ਹੈ। ਅਰਸਤੂ ਨੇ ਹੀ ਮਨੁੱਖ ਦੇ ਮਨ ਅਤੇ ਉਸ ਦੀ ਲਿਖਾਈ ਦਰਮਿਆਨ ਸੰਬੰਧ ਨੂੰ ਕੱਢਿਆ ਸੀ। ਉਨ੍ਹਾਂ ਨੇ ਦੱਸਿਆ ਕਿ ਲਿਖਾਈ ਵਿਸ਼ਲੇਸ਼ਣ ਨੂੰ ਲੋਕਪ੍ਰਿਅਤਾ ਕੁਝ ਦਹਾਕੇ ਪਹਿਲਾਂ ਹੀ ਮਿਲੀ ਹੈ ਅਤੇ ਹੁਣ ਇਸ ਵਿਗਿਆਨ ਦਾ ਸਹਾਰਾ ਕਰਮਚਾਰੀਆਂ ਦੀ ਭਰਤੀ, ਵਿਦਿਆਰਥੀਆਂ ਦੇ ਮਾਰਗ ਦਰਸ਼ਨ, ਕਰੀਅਰ, ਕੌਂਸਲਿੰਗ ਅਤੇ ਖੁਦ ਦੇ ਸੁਧਾਰ ਲਈ ਵੱਡੇ ਪੱਧਰ 'ਤੇ ਲਈ ਜਾਂਦੀ ਹੈ।
ਤੋਸ਼ਨੀਵਾਲ ਨੇ ਕਿਹਾ ਕਿ ਲਿਖਾਈ ਸਾਡੇ ਅੰਤਰ ਮਨ ਦੀਆਂ ਚੀਜ਼ਾਂ ਨੂੰ ਕਾਗਜ਼ 'ਤੇ ਉਤਾਰਦੀ ਹੈ। ਲਿਖਾਈ 'ਚ ਬਦਲਾਅ ਲਈ 3 ਤੋਂ 4 ਹਫਤਿਆਂ ਤਕ ਰੋਜ਼ਾਨਾ 5 ਤੋਂ 7 ਮਿੰਟ ਵੀ ਅਭਿਆਸ ਕੀਤਾ ਜਾਵੇ ਤਾਂ ਇਸ ਨਾਲ ਉਸ ਵਿਅਕਤੀ ਦੀ ਸ਼ਖਸੀਅਤ 'ਚ ਬਦਲਾਅ ਆ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲਿਖਾਈ ਨੂੰ ਦੇਖ ਕੇ ਕਿਸੇ ਦੀ ਬੁੱਧੀ, ਮਜ਼ਬੂਤ ਸੰਕਲਪ, ਕਲਪਨਾ ਸ਼ਕਤੀ, ਇਕਾਗਰ ਸਮਰੱਥਾ ਦਾ ਪਤਾ ਲਾਇਆ ਜਾ ਸਕਦਾ ਹੈ। ਤੋਸ਼ਨੀਵਾਲ ਨੂੰ ਇੰਡੀਅਨ ਸਕੂਲ ਆਫ ਬਿਜ਼ਨੈੱਸ, ਹੈਦਰਾਬਾਦ ਤੋਂ ਹੱਥ ਲਿਖਤ ਵਿਸ਼ਲੇਸ਼ਣ ਲਈ ਪ੍ਰਸ਼ੰਸਾ ਪੱਤਰ ਵੀ ਮਿਲ ਚੁੱਕਾ ਹੈ।
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 536ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY