ਨਵੀਂ ਦਿੱਲੀ—ਭਾਰਤ ਦੇ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ, ਸੰਸਦ ਮੈਂਬਰ ਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨੇ ਨਵੀਂ ਦਿੱਲੀ 'ਚ ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੰਤਰੀਆਂ ਨੇ ਲੰਬੇ ਸਮੇਂ ਤੋਂ ਪਰਵਾਸੀਆਂ ਵਲੋਂ ਉਡੀਕੀ ਜਾ ਰਹੀ ਅੰਮ੍ਰਿਤਸਰ-ਲੰਡਨ ਵਿਚਾਲੇ ਦੀਆਂ ਸਿੱਧੀਆਂ ਉਡਾਣਾਂ ਦੇ ਮਾਮਲੇ ਦਾ ਮੁਲਾਂਕਣ ਕੀਤਾ।
ਇਸ ਦੌਰਾਨ ਕਿਹਾ ਗਿਆ ਕਿ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਸਭ ਤੋਂ ਉੱਤਮ ਢੰਗ ਇਹ ਹੋਵੇਗਾ ਕਿ ਏਅਰ ਇੰਡੀਆ ਇਸ ਰਸਤੇ ਦੀ ਸ਼ੁਰੂਆਤ ਕਰਕੇ ਅਗਵਾਈ ਪ੍ਰਦਰਸ਼ਿਤ ਕਰੇ, ਇਸ ਤੋਂ ਪਹਿਲਾਂ ਕਿ ਹੋਰ ਕੌਮਾਂਤਰੀ ਏਅਰਲਾਈਨ ਏਜੰਸੀਆਂ ਉਨ੍ਹਾਂ ਦੀਆਂ ਏਜੰਸੀਆਂ ਲਈ ਕਿੰਨਾਂ ਲਾਭਕਾਰੀ ਹੈ।

ਇਸ ਦੌਰਾਨ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਮੈਂ ਨਿਸ਼ਚਤ ਤੌਰ 'ਤੇ ਵਧੇਰੇ ਸਿੱਧੀਆਂ ਉਡਾਣਾਂ ਦੀ ਹਮਾਇਤ ਕਰਦਾ ਹਾਂ, ਕਿਉਂਕਿ ਇਸ ਨਾਲ ਪੰਜਾਬ ਅਤੇ ਗੁਆਂਢੀ ਦੇਸ਼ਾਂ 'ਚ ਗੱਲਬਾਤ, ਵਪਾਰ ਤੇ ਟੂਰਰਿਜ਼ਮ ਨੂੰ ਹੁਲਾਰਾ ਮਿਲੇਗਾ। ਅਸੀਂ ਮੰਗ ਦੇ ਵੇਰਵਿਆਂ ਨੂੰ ਧਿਆਨ ਨਾਲ ਸੁਣਿਆ ਤੇ ਮੇਰੇ ਸਹਿਯੋਗੀ ਸ਼੍ਰੀ ਪੁਰੀ ਨੇ ਸੰਸਦ ਮੈਂਬਰ ਢੇਸੀ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਇਸ ਨੂੰ ਜਲਦੀ ਤੋਂ ਜਲਦੀ ਸੰਭਵ ਬਣਾਇਆ ਜਾਵੇ।”
ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਦੇਖਾਗੇ ਕੀ ਹੋਵੇਗਾ। ਉਹ ਖੁਦ ਵੀ ਇਹੋ ਹੀ ਚਾਹੁੰਦੇ ਹਨ ਕਿ ਲੰਡਨ ਤੋਂ 'ਗੁਰੂ ਕੀ ਨਗਰੀ' ਅਮ੍ਰਿਤਸਰ ਤੱਕ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ, ਜੋ ਕਿ ਲੰਬੇ ਸਮੇਂ ਤੋਂ ਉਡੀਕੀ ਜਾਵੇ।
ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ 'ਆਪ' ਵਿਧਾਇਕ ਨੇ ਵਿਧਾਨ ਸਭਾ 'ਚ ਪਾੜੀ ਸ਼ਰਟ
NEXT STORY