ਨਵੀਂ ਦਿੱਲੀ - ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਇੱਕ ਤੋਂ ਪੰਜ ਸਤੰਬਰ ਤੱਕ ਰੂਸ ਦੇ ਵਲਾਦਿਵੋਸਤੋਕ ਵਿੱਚ 6ਵੇਂ ਪੂਰਬੀ ਆਰਥਿਕ ਮੰਚ (ਈ.ਈ.ਐੱਫ.) ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਜਾਣਗੇ। ਭਾਰਤ ਖਣਿਜ ਜਾਇਦਾਦ ਨਾਲ ਸੰਪੰਨ ਇਸ ਖੇਤਰ ਦੇ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਨਜ਼ਰ ਨਾਲ ਪੁਰੀ ਦੀ ਇਹ ਯਾਤਰਾ ਮਹੱਤਵਪੂਰਣ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦਾ ਚਾਰਜ ਸੰਭਾਲਣ ਤੋਂ ਬਾਅਦ ਪੁਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਉਨ੍ਹਾਂ ਨਾਲ ਅਧਿਕਾਰੀਆਂ ਤੋਂ ਇਲਾਵਾ ਵਪਾਰਕ ਵਫਦ ਵੀ ਰੂਸ ਜਾ ਰਿਹਾ ਹੈ।
ਇਹ ਵੀ ਪੜ੍ਹੋ - ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੇ ਜਾਂਦੇ ਹੀ ਭਾਰਤ ਨੇ ਤਾਲਿਬਾਨ ਨਾਲ ਸ਼ੁਰੂ ਕੀਤੀ ਗੱਲਬਾਤ
ਉਨ੍ਹਾਂ ਦੇ ਮੰਤਰਾਲਾ ਵਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੁਅਲ ਤਰੀਕੇ ਨਾਲ ਈ.ਈ.ਐੱਫ. ਸਿਖਰ ਸੰਮੇਲਨ ਦੇ ਸਾਰੇ ਸੈਸ਼ਨ ਨੂੰ ਸੰਬੋਧਿਤ ਕਰਣਗੇ। ਇਸ ਮੌਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਮੌਜੂਦ ਰਹਿਣਗੇ। ਹਾਲਾਂਕਿ, ਪ੍ਰਧਾਨ ਮੰਤਰੀ ਦੇ ਸੰਬੋਧਨ ਦੀ ਤਾਰੀਖ ਨਹੀਂ ਦੱਸੀ ਗਈ ਹੈ। ਆਪਣੀ ਯਾਤਰਾ ਦੌਰਾਨ ਪੁਰੀ ਦੀ ਰੂਸ ਦੇ ਊਰਜਾ ਮੰਤਰੀ ਨਿਕੋਲੇ ਸ਼ੁਲਗਿਨੋਵ ਦੇ ਨਾਲ ਵੀ ਬੈਠਕ ਹੋਵੇਗੀ, ਜਿਸ ਵਿੱਚ ਦੋ-ਪੱਖੀ ਊਰਜਾ ਸਹਿਯੋਗ 'ਤੇ ਸਲਾਹ ਮਸ਼ਵਰਾ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਜਪਾ ਆਗੂ ਆਰ.ਪੀ. ਸਿੰਘ ਨੇ ਟਵੀਟ ਕਰ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY