ਇੰਟਰਨੈਸ਼ਨਲ ਡੈਸਕ: ਓਂਟਾਰੀਓ ਦੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਮਿਸਿਸਾਗਾ ਵਿਚ ਦੁਪਹਿਰ ਵੇਲੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਫ਼ਿਰੌਤੀ ਦੀਆਂ ਧਮਕੀਆਂ ਦੀ ਜਾਂਚ ਹੋ ਰਹੀ ਹੈ। ਹਰਜੀਤ ਸਿੰਘ ਢੱਡਾ ਮੂਲ ਰੂਪ ਨਾਲ ਬਾਜ਼ਪੁਰ, ਉੱਤਰਾਖੰਡ ਦੇ ਰਹਿਣ ਵਾਲੇ ਸਨ ਤੇ ਮਿਸਿਸਾਗਾ ਵਿਚ ਟ੍ਰਕਿੰਗ ਸੇਫਟੀ ਤੇ ਕੰਪਲਾਇੰਸ ਨਾਲ ਜੁੜਿਆ ਕਾਰੋਬਾਰ ਚਲਾਉਂਦੇ ਸਨ। ਉਹ ਟ੍ਰਕਿੰਗ ਇੰਡਸਟਰੀ ਵਿਚ ਕਾਫ਼ੀ ਮਸ਼ਹੂਰ ਸਨ।
ਇਹ ਖ਼ਬਰ ਵੀ ਪੜ੍ਹੋ - 17 ਮਈ ਲਈ ਹੋ ਗਈ ਨਵੀਂ ਭਵਿੱਖਬਾਣੀ! ਪੜ੍ਹ ਲਓ ਪੂਰੀ ਖ਼ਬਰ
ਕਰੀਬੀ ਦੋਸਤਾਂ ਤੇ ਸੂਤਰਾਂ ਮੁਤਾਬਕ, ਹਰਜੀਤ ਨੂੰ ਪਿਛਲੇ ਕੁਝ ਸਮੇਂ ਤੋਂ ਫ਼ਿਰੌਤੀ ਮੰਗਣ ਵਾਲੇ ਲੋਕਾਂ ਵੱਲੋਂ ਧਮਕੀ ਭਰੇ ਫ਼ੋਨ ਆ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਕਤਲਕਾਂਡ ਵੀ ਉਨ੍ਹਾਂ ਧਮਕੀਆਂ ਨਾਲ ਜੁੜਿਆ ਹੋ ਸਕਦਾ ਹੈ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਮਲਾਵਰ ਕੌਣ ਸਨ ਤੇ ਉਨ੍ਹਾਂ ਦਾ ਮਕਸਦ ਕੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਜ਼ਰਸ ਲਈ ਵੱਡੀ ਖ਼ੁਸ਼ਖਬਰੀ! Vodafone Idea ਦੀ 5G ਸੇਵਾ ਅੱਜ ਤੋਂ ਹੋਵੇਗੀ ਸ਼ੁਰੂ
NEXT STORY