ਵਾਸ਼ਿੰਗਟਨ - ਕੋਰੋਨਾ ਨਾਲ ਲੜਾਈ ਵਿਚ ਭਾਰਤ ਦੀ ਮਦਦ ਲਈ ਅੱਗੇ ਆਉਣ ਦੇ ਨਾਲ ਹੀ ਗਲੋਬਲ ਮਹਾਮਾਰੀ ਦੇ ਖਾਤਮੇ ਲਈ ਇਕ ਵਾਰ ਫਿਰ ਤੋਂ ਅਮਰੀਕਾ ਨੇ ਪਹਿਲ ਕੀਤੀ ਹੈ। ਭਾਰਤੀ ਮੂਲ ਦੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੇ ਬਿਆਨ ਵਿਚ ਆਖਿਆ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿਚ ਜਦ ਸਾਡੇ ਹਸਪਤਾਲ ਦੇ ਬੈੱਡ ਵਧਾਏ ਗਏ ਸਨ ਤਾਂ ਭਾਰਤ ਨੇ ਸਹਾਇਤਾ ਭੇਜੀ ਸੀ। ਅੱਜ ਅਸੀਂ ਭਾਰਤ ਨੂੰ ਉਸ ਦੀ ਜ਼ਰੂਰਤ ਵੇਲੇ ਮਦਦ ਲਈ ਵਚਨਬੱਧ ਹਾਂ। ਅਸੀਂ ਇਸ ਨੂੰ ਭਾਰਤ ਦੇ ਦੋਸਤ ਦੇ ਰੂਪ ਵਿਚ ਏਸ਼ੀਆਈ ਕੁਆਡ ਦੇ ਮੈਂਬਰਾਂ ਦੇ ਰੂਪ ਵਿਚ ਅਤੇ ਗਲੋਬਲ ਭਾਈਚਾਰੇ ਦੇ ਹਿੱਸੇ ਵਜੋਂ ਵੀ ਦੇਖ ਰਹੇ ਹਾਂ।
ਮਹਾਮਾਰੀ ਖਤਮ ਕਰਨ ਲਈ ਭੇਜਾਂਗੇ ਹੋਰ ਆਰਥਿਕ ਮਦਦ
ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਖਿਆ ਕਿ ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਵਾਧਾ ਪਰੇਸ਼ਾਨ ਕਰਨ ਵਾਲਾ ਹੈ। ਮਹਾਮਾਰੀ ਦੇ ਚੱਲਦੇ ਆਪਣੇ ਲੋਕਾਂ ਨੂੰ ਖੋਹਣ ਵਾਲਿਆਂ ਪ੍ਰਤੀ ਮੈਂ ਦੁੱਖ ਜਾਹਿਰ ਕਰਦੀ ਹਾਂ। ਪਹਿਲਾਂ ਵੀ ਅਸੀਂ ਭਾਰਤ ਨੂੰ ਆਕਸੀਜਨ ਸੈਲੰਡਰ, ਆਕਸੀਜਨ ਕੰਸਨਟ੍ਰੇਟਰਸ, ਐੱਨ-95 ਮਾਸਕ ਅਤੇ ਕੋਰੋਨਾ ਰੋਗੀਆਂ ਦੇ ਇਲਾਜ ਲਈ ਰੈਮਡੇਸਿਵਰ ਇੰਜੈਕਸ਼ਨ ਸਣੇ ਮੈਡੀਕਲ ਸਹਾਇਤਾ ਭੇਜੀ ਹੈ। ਇਸ ਤੋਂ ਇਲਾਵਾ ਅਸੀਂ ਭਾਰਤ ਵਿਚ ਮਹਾਮਾਰੀ ਖਤਮ ਕਰਨ ਲਈ ਹੋਰ ਵਧ ਸਹਾਇਤਾ ਭੇਜਣ ਲਈ ਤਿਆਰ ਹਾਂ।
ਹੁਣ ਤੱਕ 4 ਜਹਾਜ਼ ਮਦਦ ਲੈ ਪਹੁੰਚੇ ਹਨ ਭਾਰਤ
ਅਮਰੀਕਾ ਭਾਰਤ ਨਾਲ ਖੜ੍ਹਾ ਹੈ। ਉਹ ਲਗਾਤਾਰ ਭਾਰਤ ਦੇ ਮੈਡੀਕਲ ਉਪਕਰਣਾਂ ਦੀ ਸਪਲਾਈ ਕਰ ਰਿਹਾ ਹੈ। ਅਮਰੀਕਾ ਤੋਂ ਇਕ ਜਹਾਜ਼ 2 ਮਈ ਨੂੰ ਐਂਟੀ ਵਾਇਰਲ ਦਵਾਈ ਰੈਮਡੇਸਿਵਰ ਦੀਆਂ 1.25 ਲੱਖ ਸ਼ੀਸ਼ੀਆਂ ਲੈ ਕੇ ਆਇਆ ਸੀ। ਇਸ ਤੋਂ ਪਹਿਲਾਂ ਅਮਰੀਕਾ ਦਾ ਇਕ ਜਹਾਜ਼ ਇਕ ਹਜ਼ਾਰ ਆਕਸੀਜਨ ਕੰਸਨਟ੍ਰੇਟਰਸ, ਰੈਗੂਲੇਟਰ ਅਤੇ ਹੋਰ ਮੈਡੀਕਲ ਉਪਕਰਣਾਂ ਨਾਲ 1 ਮਈ ਨੂੰ ਭਾਰਤ ਪਹੁੰਚਿਆ ਸੀ, ਜਦਕਿ ਉਸ ਤੋਂ ਪਹਿਲਾਂ 30 ਅਪ੍ਰੈਲ ਨੂੰ ਵੀ ਅਮਰੀਕਾ ਤੋਂ ਆਪਾਤ ਰਾਹਤ ਸਹਾਇਤਾ ਦੇ ਨਾਲ 2 ਜਹਾਜ਼ ਭਾਰਤ ਪਹੁੰਚੇ ਸਨ।
ਕੋਰੋਨਾ ਨਾਲ ਮਰੇ ਵਿਅਕਤੀ ਨੂੰ ਦਫਨਾਉਣ ਗਏ 150 ਲੋਕ, 21 ਦੀ ਮੌਤ
NEXT STORY