ਰੇਵਾੜੀ- ਦੇਸ਼ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਹਰਿਆਣਾ ’ਚ ਵੀ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ, ਜਿਸ ਕਾਰਨ ਇਕ ਹਫ਼ਤੇ ਦਾ ਮੁਕੰਮਲ ਲਾਕਡਾਊਨ ਲਾਇਆ ਗਿਆ ਹੈ। ਇਸ ਦਰਮਿਆਨ ਹਰਿਆਣਾ ਦੇ ਰੇਵਾੜੀ ’ਚ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ। ਇੱਥੇ ਸਾਬਕਾ ਸਬ ਡਿਵੀਜ਼ਨਲ ਅਫ਼ਸਰ (ਐੱਸ. ਡੀ. ਓ.) ਨੇ ਹਸਪਤਾਲ ਦੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਲੋਕ ਮੂਕਦਰਸ਼ਕ ਬਣ ਕੇ ਵੇਖਦੇ ਰਹੇ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ।
ਜਾਣਕਾਰੀ ਮੁਤਾਬਕ ਮਿ੍ਰਤਕ ਐੱਸ. ਡੀ. ਓ. ਯੁੱਧਵੀਰ ਕੋਰੋਨਾ ਪਾਜ਼ੇਟਿਵ ਸੀ, ਜਿਸ ਦੇ ਚੱਲਦੇ ਉਹ ਨਾਗਰਿਕ ਹਸਪਤਾਲ ’ਚ ਪਿਛਲੇ ਤਿੰਨ ਦਿਨਾਂ ਤੋਂ ਦਾਖ਼ਲ ਸੀ। ਉਹ ਝੱਜਰ ਦੇ ਦੋਹੜ ਪਿੰਡ ਦਾ ਰਹਿਣ ਵਾਲਾ ਸੀ। ਇਕ ਮਹੀਨੇ ਪਹਿਲਾਂ ਹੀ ਬਿਜਲੀ ਮਹਿਕਮੇ ਤੋਂ ਐੱਸ. ਡੀ. ਓ. ਤੋਂ ਸੇਵਾਮੁਕਤ ਹੋਇਆ ਸੀ।
15 ਸਾਲਾਂ 'ਚ ਪਹਿਲੀ ਵਾਰ ਵਿਕਾਸ ਦੁਬੇ ਦੇ ਪਰਿਵਾਰ ਤੋਂ ਵੱਖ ਚੁਣੀ ਗਈ ਪਿੰਡ ਦੀ ਪ੍ਰਧਾਨ
NEXT STORY