ਹਿਸਾਰ- ਹਰਿਆਣਾ 'ਚ ਹਿਸਾਰ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਡੇਅਰੀ 'ਚ ਪਿਛਲੇ 72 ਘੰਟਿਆਂ ਦੌਰਾਨ 22 ਮੱਝਾਂ ਦੀ ਮੌਤ ਤੋਂ ਬਾਅਦ ਲਾਲਾ ਲਾਜਪਤਰਾਏ ਪਸ਼ੂ ਅਤੇ ਵਿਗਿਆਨ ਹਸਪਤਾਲ ਦੀ ਟੀਮ ਅੱਜ ਯਾਨੀ ਸੋਮਵਾਰ ਨੂੰ ਮੌਕੇ 'ਤੇ ਪਹੁੰਚੀ ਅਤੇ ਸੈਂਪਲ ਲਏ। ਨੰਗਥਲਾ ਪਿੰਡ 'ਚ ਉਸ ਡੇਅਰੀ ਦੇ ਸੰਚਾਲਕ ਰਣਵੀਰ ਉਰਫ਼ ਭੋਲਾ ਨੇ ਦੱਸਿਆ ਕਿ ਉਨ੍ਹਾਂ ਦੀ ਡੇਅਰੀ, ਜਿੱਥੇ ਕਰੀਬ 110 ਪਸ਼ੂ ਹਨ, ਵਿਚ 5 ਦਿਨ ਪਹਿਲਾਂ ਇਕ ਗਾਂ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ 2 ਮੱਝਾਂ ਹੋਰ ਮਰ ਗਈਆਂ। ਉਨ੍ਹਾਂ ਨੇ ਦੱਸਿਆ ਕਿ ਉਹ ਕਾਰਨ ਸਮਝ ਪਾਉਂਦੇ ਕਿ ਪਿਛਲੇ 3 ਦਿਨਾਂ 'ਚ 22 ਮੱਝਾਂ ਦੀ ਮੌਤ ਹੋ ਚੁਕੀ ਹੈ।
ਇਸ 'ਚ ਸ਼ਨੀਵਾਰ ਨੂੰ ਤਿੰਨ, ਐਤਵਾਰ ਨੂੰ ਦਿਨ 'ਚ 5 ਅਤੇ ਰਾਤ ਨੂੰ 4 ਅਤੇ ਅੱਜ ਯਾਨੀ ਸੋਮਵਾਰ ਸਵੇਰੇ ਹੁਣ ਤੱਕ 6 ਮੱਝਾਂ ਦੀ ਮੌਤ ਹੋਈ ਹੈ। ਮੌਕੇ 'ਤੇ ਮੌਜੂਦ ਲੁਵਾਸ ਦੇ ਡਾਕਟਰ ਰਾਜੇਸ਼ ਖੁਰਾਨਾ, ਡਾਕਟਰ ਬਾਬੂਲਾਲ ਅਤੇ ਡਾ. ਰਮੇਸ਼ ਸਮੇਤ ਟੀਮ ਨੇ ਮੱਝਾਂ ਦਾ ਪੋਸਟਮਾਰਟਮ ਕੀਤਾ ਅਤੇ ਜਾਂਚ ਲਈ ਸੈਂਪਲ ਲਏ। ਇਨ੍ਹਾਂ ਦੀ ਰਿਪੋਰਟ ਆਉਣ 'ਚ ਕਰੀਬ 3 ਦਿਨ ਦਾ ਸਮਾਂ ਲੱਗੇਗਾ, ਉਦੋਂ ਕੁਝ ਪਤਾ ਲੱਗ ਸਕੇਗਾ ਕਿ ਇੰਨੀ ਵੱਡੀ ਗਿਣਤੀ 'ਚ ਪਸ਼ੂਆਂ ਦੇ ਮਰਨ ਦਾ ਕੀ ਕਾਰਨ ਸੀ।
ਇਕ ਲੱਖ ਰੁਪਏ ਸਾਲਾਨਾ ਆਮਦਨ ਵਾਲਿਆਂ ਨੂੰ ਵੀ ਵਿਆਹ ਲਈ ਮਦਦ ਦੇਵੇਗੀ ਦਿੱਲੀ ਸਰਕਾਰ
NEXT STORY