ਚੰਡੀਗੜ੍ਹ- ਜਨਨਾਇਕ ਜਨਤਾ ਪਾਰਟੀ (JJP) ਆਜ਼ਾਦ ਸਮਾਜ ਪਾਰਟੀ (ASP) ਗਠਜੋੜ ਨੇ ਹਰਿਆਣਾ 'ਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਆਪਣੀ 6ਵੀਂ ਸੂਚੀ 'ਚ 13 ਹੋਰ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ। ਗਠਜੋੜ ਨੇ ਸੀਨੀਅਰ ਆਗੂ ਰਮੇਸ਼ ਖਟਕ ਨੂੰ ਖਰਖੌਦਾ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਇਨ੍ਹਾਂ 13 ਉਮੀਦਵਾਰਾਂ ਵਿਚੋਂ ਆਜ਼ਾਦ ਸਮਾਜ ਪਾਰਟੀ ਨੇ ਭਿਵਾਨੀ, ਬਹਾਦੁਰਗੜ੍ਹ, ਮਹਿੰਦਰਗੜ੍ਹ ਅਤੇ ਬਾਦਸ਼ਾਹਪੁਰ ਸੀਟ ਤੋਂ ਚੋਣ ਲੜ ਰਹੀ ਹੈ।
ਸੂਚੀ ਮੁਤਾਬਕ ਜਨਨਾਇਤ ਜਨਤਾ ਪਾਰਟੀ ਨੇ ਸੋਨੀਪਤ 'ਚ ਖਰਖੌਦਾ ਸੀਟ ਨਾਲ ਕਰਨਾਲ, ਪਾਨੀਪਤ ਸ਼ਹਿਰ, ਨਰਵਾਨਾ, ਉਕਲਾਨਾ, ਨਾਰਨੌਂਦ, ਲੋਹਾਰੂ, ਨਾਂਗਲ ਚੌਧਰੀ ਅਤੇ ਬੜਖਲ ਸੀਟਾਂ ਤੋਂ ਉਮੀਦਵਾਰ ਉਤਾਰੇ ਹਨ। ਦੋਵੇਂ ਸਹਿਯੋਗੀ ਪਾਰਟੀਆਂ ਨੇ 90 ਸੀਟਾਂ ਵਿਚੋਂ ਹੁਣ ਤੱਕ 77 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ 61 JJP ਤੋਂ ਹਨ। ਵੀਰਵਾਰ ਨੂੰ ਨਾਮਜ਼ਦਗੀ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ।
ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਆਪਣੀ ਉਚਾਨਾ ਕਲਾਂ ਸੀਟ ਤੋਂ ਚੋਣ ਲੜ ਰਹੇ ਹਨ। JJP ਨੇ ਦੁਸ਼ਯੰਤ ਦੇ ਭਰਾ ਅਤੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਚੌਟਾਲਾ ਨੂੰ ਵੀ ਮੈਦਾਨ 'ਚ ਉਤਾਰਿਆ ਹੈ। ਸਾਬਕਾ ਸੰਸਦ ਮੈਂਬਰ ਅਜੈ ਸਿੰਘ ਚੌਟਾਲਾ ਦੀ ਅਗਵਾਈ ਵਾਲੀ ਜੇ. ਜੇ. ਪੀ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਜੇ. ਜੇ. ਪੀ 90 'ਚੋਂ 70 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਜਦਕਿ ਬਾਕੀ ਆਜ਼ਾਦ ਸਮਾਜ ਪਾਰਟੀ ਚੋਣਾਂ ਲੜੇਗੀ। ਹਾਲਾਂਕਿ ਬਾਅਦ 'ਚ ਦੋਵਾਂ ਪਾਰਟੀਆਂ ਨੇ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਨੂੰ ਟਿਕਟ ਨਾ ਮਿਲਣ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਚੁੱਕੇ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਨੂੰ ਰਾਨੀਆ ਵਿਧਾਨ ਸਭਾ ਸੀਟ ਤੋਂ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।
ਪੁਲਸ ਦਾ ਬਿਆਨ, 'BJP ਪ੍ਰਧਾਨ ਦੇ ਪੁੱਤਰ ਨੇ ਗਊ ਦਾ ਮਾਸ ਨਹੀਂ, ਮਟਨ-ਚਿਕਨ ਖਾਧਾ ਸੀ'
NEXT STORY