ਚੰਡੀਗੜ੍ਹ/ਹਰਿਆਣਾ (ਭਾਸ਼ਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਸੂਬਾ ਸਰਕਾਰ ਦੇ ਕਾਮਿਆਂ ਦਾ ਮਹਿੰਗਾਈ ਭੱਤਾ 17 ਫ਼ੀਸਦੀ ਤੋਂ ਵਧਾ ਕੇ 28 ਫ਼ੀਸਦੀ ਕਰਨ ਦਾ ਐਲਾਨ ਕੀਤਾ। ਬੁਲਾਰੇ ਨੇ ਦੱਸਿਆ ਕਿ ਮਹਿੰਗਾਈ ਭੱਤੇ ਵਿਚ ਵਾਧਾ ਇਕ ਜੁਲਾਈ ਤੋਂ ਪ੍ਰਭਾਵੀ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਵਧੇ ਹੋਏ ਮਹਿੰਗਾਈ ਭੱਤੇ ’ਚ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਨੂੰ ਪੈਂਡਿੰਗ ਮਹਿੰਗਾਈ ਭੱਤੇ ਦਾ ਵਾਧਾ ਵੀ ਸ਼ਾਮਲ ਹੈ।
ਬੁਲਾਰੇ ਮੁਤਾਬਕ ਇਸ ਫ਼ੈਸਲੇ ਨਾਲ ਸੂਬੇ ਦੇ 2.85 ਲੱਖ ਸਰਕਾਰੀ ਕਾਮਿਆਂ ਅਤੇ 2.62 ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਉੱਥੇ ਹੀ ਇਸ ਨਾਲ ਰਾਜ ਫੰਡ ’ਤੇ ਹਰ ਮਹੀਨੇ 210 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਕਾਮਿਆਂ ਅਤੇ ਪੈਨਸ਼ਨਰਾਂ ਨੂੰ ਦਿੱਤੇ ਜਾਣ ਵਾਲਾ ਮਹਿੰਗਾਈ ਭੱਤਾ ਮੋਦੀ ਸਰਕਾਰ ਵਲੋਂ ਵਧਾਇਆ ਗਿਆ ਸੀ।
ਕੀ ਹੈ ਮਹਿੰਗਾਈ ਭੱਤਾ
ਦੱਸਣਯੋਗ ਹੈ ਕਿ ਮਹਿੰਗਾਈ ਭੱਤਾ ਮੂਲ ਤਨਖ਼ਾਹ ਦਾ ਇਕ ਨਿਸ਼ਚਿਤ ਹਿੱਸਾ ਹੁੰਦਾ ਹੈ। ਦੇਸ਼ ’ਚ ਮਹਿੰਗਾਈ ਦਾ ਅਸਰ ਘੱਟ ਹੋਵੇ, ਇਸ ਲਈ ਕੇਂਦਰ ਸਰਕਾਰ (ਸੂਬਾ ਸਰਕਾਰਾਂ ਵੀ) ਆਪਣੇ ਕਾਮਿਆਂ ਨੂੰ ਮਹਿੰਗਾਈ ਭੱਤਾ ਦਿੰਦੀ ਹੈ। ਸਰਕਾਰ ਇਸ ’ਚ ਸੋਧ ਵੀ ਕਰਦੀ ਰਹਿੰਦੀ ਹੈ। ਇਸ ਨੂੰ ਹਰ ਦੋ ਸਾਲ ਵਿਚ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਪੈਨਸ਼ਨ ਲਾਭਪਾਤਰੀਆਂ ਨੂੰ ਵੀ ਇਸ ਦਾ ਲਾਭ ਮਿਲਦਾ ਹੈ।
CISCE ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ
NEXT STORY