ਰੋਹਤਕ (ਭਾਸ਼ਾ) : ਹਰਿਆਣਾ ਵਿਚ ਰੋਹਤਕ ਦੀ ਇਕ ਰਿਹਾਇਸ਼ੀ ਕਾਲੋਨੀ ਵਿਚ 12 ਸਾਲਾ ਕੁੜੀ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਕਥਿਤ ਤੌਰ ’ਤੇ ਦੋਸ਼ੀ ਨੇ 24 ਸਾਲਾ ਕਾਮੇਸ਼ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੌਕਸਰ ਦੱਸੇ ਗਏ ਕਾਮੇਸ਼ ਮਾਡਲਿੰਗ ਅਤੇ ਅਦਾਕਾਰੀ ਵਿਚ ਵੀ ਹੱਥ ਅਜ਼ਮਾ ਚੁੱਕੇ ਸਨ। ਪੁਲਸ ਨੇ ਦੱਸਿਆ ਕਿ ਕਾਮੇਸ਼ ਸੋਮਵਾਰ ਰਾਤ ਨੂੰ ਕੁੜੀ ਨਾਲ ਛੇੜਛਾੜ ਦੇ ਮਾਮਲੇ ਵਿਚ ਦੋ ਪੱਖਾਂ ਵਿਚਾਲੇ ਹੋਈ ਲੜਾਈ ਸੁਲਝਾਉਣ ਗਏ ਸਨ। ਕਾਮੇਸ਼ ਨੇ ਜਦੋਂ ਦੋਸ਼ੀ ਨੂੰ ਛੇੜਛਾੜ ਕਰਨ ਤੋਂ ਰੋਕਿਆ ਤਾਂ ਉਸ ਨੇ ਚਾਕੂ ਮਾਰ ਕੇ ਉਸ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ: ਪਾਕਿਸਤਾਨ ਨੇ ਮੁੜ ਅਲਾਪਿਆ ਧਾਰਾ 370 ਦਾ ਰਾਗ, ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਕੀਤਾ ਨਿਰਾਸ਼
ਪੁਲਸ ਉਪ ਕਪਤਾਨ (ਹੈਡਕੁਆਰਟਰ) ਰੋਹਤਕ, ਗੋਰਖਪਾਲ ਨੇ ਦੱਸਿਆ ਕਿ ਕਾਮੇਸ਼ ਤਾਜ ਕਾਲੋਨੀ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ, ਉਦੋਂ ਕੁੜੀ ਨਾਲ ਛੇੜਛਾੜ ਕਾਰਨ ਲੜਾਈ ਚੱਲ ਰਹੀ ਸੀ, ਜਿਸ ਨੂੰ ਦੇਖ ਕਾਮੇਸ਼ ਇਹ ਮਾਮਲਾ ਸੁਲਝਾਉਣ ਗਏ। ਉਨ੍ਹਾਂ ਨੇ ਉਥੇ ਇਕ ਨੌਜਵਾਨ ਨੂੰ ਅਜਿਹਾ ਦੁਬਾਰਾ ਨਾ ਕਰਨ ਨੂੰ ਕਿਹਾ। ਇਸ ਤੋਂ ਗੁੱਸੇ ਵਿਚ ਆਏ ਦੋਸ਼ੀ ਨੇ ਅਚਾਨਕ ਚਾਕੂ ਕੱਢਿਆ ਅਤੇ ਕਾਮੇਸ਼ ’ਤੇ ਕਈ ਵਾਰ ਕਰ ਦਿੱਤੇ। ਜ਼ਖ਼ਮੀ ਹਾਲਤ ਵਿਚ ਕਾਮੇਸ਼ ਨੂੰ ਹਪਸਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਦੋਸ਼ੀ ਦੇ ਹੋਰ ਦੋਸਤ ਵੀ ਮੌਜੂਦ ਸਨ। ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਤਲ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸੁਸ਼ੀਲ ਕੁਮਾਰ ਨੇ ਮੰਗੇ 'ਸਪਲੀਮੈਂਟ', ਅਦਾਲਤ ਭਲਕੇ ਸੁਣਾਏਗੀ ਫ਼ੈਸਲਾ
ਉਥੇ ਹੀ ਕਤਲ ਦੀ ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਕਈ ਲੋਕ ਮਿਲ ਕੇ ਕਾਮੇਸ਼ ਨਾਲ ਕੁੱਟਮਾਰ ਕਰ ਰਹੇ ਹਨ ਅਤੇ ਇਕ ਨੌਜਵਾਨ ਚਾਕੂ ਨਾਲ ਵਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ‘ਟੀਕਾ ਲਗਵਾਓ, ਗਾਂਜਾ ਪਾਓ’- ਵੈਕਸੀਨੇਸ਼ਨ ਦੀ ਰਫ਼ਤਾਰ ਵਧਾਉਣ ਲਈ ਅਨੋਖਾ ਆਫ਼ਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਾਜ਼ੀਲ ਜਿੱਤਿਆ, ਅਰਜਨਟੀਨਾ ਨੇ ਆਖ਼ਰ ’ਚ ਗੋਲ ਗੁਆ ਕੇ ਖੇਡਿਆ ਡਰਾਅ
NEXT STORY