ਹਿਸਾਰ- ਹਰਿਆਣਾ ਦੇ ਜ਼ਿਲ੍ਹਾ ਹਿਸਾਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸੇਜ਼ (ਲੁਵਾਸ) ਦੇ ਸਰਜੀਕਲ ਵਿਭਾਗ 'ਚ ਪੁਸ਼ੂਆਂ ਦੀ ਸਰਜਰੀ ਕਰਨ ਵਾਲੇ ਡਾ. ਸੰਦੀਪ ਗੋਇਲਾ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਡਾਕਟਰ ਸੰਦੀਪ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਆਪਣੀ 8 ਸਾਲ ਦੀ ਧੀ ਸਨਾਯਾ ਨੂੰ ਬੇਰਹਿਮੀ ਨਾਲ ਮਾਰਨ ਲਈ ਪਸ਼ੂਆਂ ਵਾਂਗ ਸਰਜਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ।
ਇਹ ਵੀ ਪੜ੍ਹੋ- ਕਿਸਾਨ ਦੇ ਘਰ ਆਈ ਵੱਡੀ ਖੁਸ਼ੀ, 3 ਸਕੇ ਭਰਾ-ਭੈਣਾਂ ਦੀ ਮਿਹਨਤ ਨੂੰ ਪਿਆ ਬੂਰ, ਇਕੱਠਿਆਂ ਮਿਲੀ ਸਰਕਾਰੀ ਨੌਕਰੀ
ਪਿਤਾ ਦੇ ਦਿਲ 'ਚ ਆਪਣੀ ਧੀ ਪ੍ਰਤੀ ਇੰਨਾ ਗੁੱਸਾ ਸੀ ਕਿ ਉਸ ਨੇ ਸਰਜੀਕਲ ਬਲੇਡ ਨਾਲ ਉਸ ਦੇ ਸਰੀਰ ਨੂੰ ਚੀਰ ਦਿੱਤਾ। ਪਹਿਲਾ ਗਲ਼ ਵੱਢਿਆ ਫਿਰ ਢਿੱਡ ਤੋਂ ਅੰਤੜੀ ਬਾਹਰ ਕੱਢ ਕੇ ਰੱਖ ਦਿੱਤੀ। ਇਸ ਤੋਂ ਇਲਾਵਾ ਉਸ ਦੇ ਚਿਹਰੇ 'ਤੇ ਜ਼ਖ਼ਮ ਅਤੇ ਹੱਥ ਦੀ ਨਾੜੀ ਵੱਢ ਦਿੱਤੀ। ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਡਾਕਟਰ ਨੇ ਖ਼ੁਦ ਸਰਜੀਕਲ ਬਲੇਡ ਨਾਲ ਆਪਣੀ ਨਾੜੀ ਵੱਢ ਲਈ। ਦੋਹਾਂ ਦੀਆਂ ਲਾਸ਼ਾਂ ਲਹੂ-ਲੁਹਾਨ ਹਾਲਤ ਵਿਚ ਪਈਆਂ ਮਿਲੀਆਂ।
ਇਹ ਵੀ ਪੜ੍ਹੋ- ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ
ਦਰਅਸਲ ਐਤਵਾਰ ਸ਼ਾਮ ਕਰੀਬ 5 ਵਜੇ ਡਾ. ਸੰਦੀਪ ਗੋਇਲ ਆਪਣੀ ਪਤਨੀ ਨੀਤੂ ਅਤੇ ਮਾਂ ਨੂੰ ਧੀ ਸਨਾਯਾ ਨੂੰ ਘੁੰਮਾਉਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਘਰ ਤੋਂ ਨਿਕਲਦੇ ਸਮੇਂ 5 ਮਿੰਟ ਵਿਚ ਆਉਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਧੀ ਨੂੰ ਸਕੂਟੀ 'ਤੇ ਬਿਠਾ ਕੇ ਲੁਵਾਸ ਵਿਚ ਆਪਣੇ ਦਫ਼ਤਰ 'ਚ ਪਹੁੰਚਿਆ। ਇੱਥੇ ਆਉਣ ਮਗਰੋਂ ਦਫ਼ਤਰ ਨੂੰ ਖੋਲ੍ਹਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਉਸ ਤੋਂ ਬਾਅਦ ਜਦੋਂ ਦੇਰ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਘਟਨਾ ਬਾਰੇ ਪਤਾ ਲੱਗਾ।
ਇਹ ਵੀ ਪੜ੍ਹੋ- ਰਾਮ ਰਹੀਮ ਵਾਪਸ ਪੁੱਜਾ ਸੁਨਾਰੀਆ ਜੇਲ੍ਹ, 50 ਦਿਨ ਦੀ ਮਿਲੀ ਸੀ ਪੈਰੋਲ
ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡਾ. ਸੰਦੀਪ ਗੋਇਲ ਮਾਨਸਿਕ ਰੂਪ ਤੋਂ ਪਰੇਸ਼ਾਨ ਸਨ। ਕਰੀਬ 4 ਮਹੀਨੇ ਤੋਂ ਉਨ੍ਹਾਂ ਦੀ ਤਣਾਅ ਦੀ ਦਵਾਈ ਚੱਲ ਰਹੀ ਸੀ। ਕਿਆਸ ਲਾਇਆ ਜਾ ਰਿਹਾ ਹੈ ਕਿ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਅਜਿਹਾ ਕਦਮ ਚੁੱਕਿਆ ਗਿਆ। ਫ਼ਿਲਹਾਲ ਪੁਲਸ ਦੀ ਜਾਂਚ ਜਾਰੀ ਹੈ। ਓਧਰ ਧੀ ਸਨਾਯਾ ਦੀ ਮਾਂ ਨੀਤੂ ਦਾ ਰੋ-ਰੋ ਕੇ ਬੁਰਾ ਹਾਲ ਹੈ। ਰੋਂਦੇ ਹੋਏ ਮਾਂ ਇਹ ਹੀ ਆਖ ਰਹੀ ਹੈ ਕਿ ਪਤਾ ਹੁੰਦਾ ਤਾਂ ਧੀ ਨੂੰ ਨਾ ਜਾਣ ਦਿੰਦੀ। ਪਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ ਇਹ ਪਤਾ ਨਹੀਂ। ਘਟਨਾ ਦਾ ਪਤਾ ਲੱਗਣ 'ਤੇ ਜਾਣ-ਪਛਾਣ ਵਾਲੇ ਉਨ੍ਹਾਂ ਦੇ ਘਰ ਪਹੁੰਚੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅਬਜ਼ਰਵਰਾਂ ਨਾਲ ਕੀਤੀ ਬੈਠਕ
NEXT STORY