ਰੇਵਾੜੀ- ਹਰਿਆਣਾ ਦੇ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ 56 ਸਾਲਾਂ ਬਾਅਦ ਮਿਲੀ ਹੈ। ਪਰਿਵਾਰ ਨੂੰ ਜਦੋਂ ਇਸ ਬਾਰੇ ਸੂਚਨਾ ਮਿਲੀ ਤਾਂ ਉਹ ਹੈਰਾਨ ਹੋ ਗਏ। ਦਰਅਸਲ ਭਾਰਤੀ ਫ਼ੌਜ ਨੂੰ ਸਾਲ 1968 'ਚ ਹਿਮਾਚਲ ਦੇ ਰੋਹਤਾਂਗ ਦਰਰੇ ਕੋਲ ਵਾਪਰੇ ਜਹਾਜ਼ ਹਾਦਸੇ ਦੀਆਂ 4 ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ ਹਰਿਆਣਾ ਦੇ ਰੇਵਾੜੀ ਦੇ ਸਿਪਾਹੀ ਮੁੰਸ਼ੀਰਾਮ ਵੀ ਸ਼ਾਮਲ ਸਨ। 56 ਸਾਲ ਬਾਅਦ ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅਵਸ਼ੇਸ਼ ਬਰਾਮਦ ਹੋਈ।
ਇਹ ਵੀ ਪੜ੍ਹੋ- ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਚੌਕਸ
ਜਾਣਕਾਰੀ ਅਨੁਸਾਰ 7 ਫਰਵਰੀ 1968 ਨੂੰ ਭਾਰਤੀ ਹਵਾਈ ਫ਼ੌਜ ਦੇ ਇਕ ਜਹਾਜ਼ ਨੇ ਚੰਡੀਗੜ੍ਹ ਤੋਂ ਲੇਹ ਲਈ ਉਡਾਣ ਭਰੀ ਸੀ। ਇਸ ਜਹਾਜ਼ 'ਚ 102 ਲੋਕ ਸਵਾਰ ਸਨ ਪਰ ਹਿਮਾਚਲ ਦੇ ਰੋਹਤਾਂਗ ਦਰਰੇ ਕੋਲ ਜਹਾਜ਼ ਨਾਲ ਸੰਪਰਕ ਟੁੱਟ ਗਿਆ ਅਤੇ ਫਿਰ ਜਹਾਜ਼ ਬਟਾਲ ਦੇ ਉੱਪਰ ਚੰਦਰਭਾਗਾ ਰੇਂਜ ਵਿਚ ਕ੍ਰੈਸ਼ ਹੋ ਗਿਆ। ਰੇਵਾੜੀ ਦੀ ਬਾਵਲ ਤਹਿਸੀਲ ਦੇ ਪਿੰਡ ਗੁਰਜਰ ਮਾਜਰੀ ਦਾ ਕਾਂਸਟੇਬਲ ਮਰਹੂਮ ਮੁੰਸ਼ੀਰਾਮ ਵੀ ਜਹਾਜ਼ ਵਿਚ ਸਵਾਰ ਸੀ ਅਤੇ ਹੁਣ 56 ਸਾਲਾਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਰੇਵਾੜੀ ਦੇ ਡੀ.ਸੀ. ਅਭਿਸ਼ੇਕ ਮੀਨਾ ਨੇ ਦੱਸਿਆ ਕਿ ਮਿਲਟਰੀ ਆਪਰੇਸ਼ਨ ਟੀਮ ਨੇ ਬਰਫ਼ ਨਾਲ ਢਕੇ ਪਹਾੜਾਂ 'ਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਵਿਚ ਮਰਹੂਮ ਮੁੰਸ਼ੀਰਾਮ ਦੀ ਲਾਸ਼ਾ ਮਿਲੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਲਦੀ ਹੀ ਪਿੰਡ ਲਿਆਂਦਾ ਜਾਵੇਗਾ। ਮਰਹੂਮ ਮੁੰਸ਼ੀਰਾਮ ਦੇ ਪਿਤਾ ਦਾ ਨਾਮ ਭਜੂਰਾਮ, ਮਾਤਾ ਦਾ ਨਾਮ ਰਾਮਪਿਆਰੀ ਅਤੇ ਪਤਨੀ ਦਾ ਨਾਮ ਪਾਰਵਤੀ ਦੇਵੀ ਹੈ। ਇਸ ਸਬੰਧੀ ਮ੍ਰਿਤਕ ਮੁੰਸ਼ੀਰਾਮ ਦੇ ਭਰਾ ਕੈਲਾਸ਼ ਚੰਦ ਨੂੰ ਫੌਜ ਤੋਂ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ- ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 3 ਲੋਕਾਂ ਦੀ ਮੌਤ
ਜ਼ਿਕਰਯੋਗ ਹੈ ਕਿ ਇਹ ਜਹਾਜ਼ ਹਾਦਸਾ 7 ਫਰਵਰੀ 1968 ਨੂੰ ਹੋਇਆ ਸੀ। ਚੰਡੀਗੜ੍ਹ ਤੋਂ 102 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਭਾਰਤੀ ਹਵਾਈ ਫ਼ੌਜ ਦਾ AN-12 ਜਹਾਜ਼ ਖਰਾਬ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। 2003 ਵਿਚ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਦੇ ਪਰਬਤਾਰੋਹੀਆਂ ਵਲੋਂ ਜਹਾਜ਼ ਦੇ ਮਲਬੇ ਦੀ ਖੋਜ ਕੀਤੀ ਗਈ ਸੀ। ਬਾਅਦ ਵਿਚ ਫੌਜ ਖਾਸ ਤੌਰ 'ਤੇ ਡੋਗਰਾ ਸਕਾਊਟਸ ਨੇ ਕਈ ਆਪ੍ਰੇਸ਼ਨ ਕੀਤੇ ਅਤੇ 2005, 2006, 2013 ਅਤੇ 2019 ਵਿਚ ਸਰਚ ਆਪਰੇਸ਼ਨਾਂ 'ਚ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਹਾਲਾਂਕਿ ਇਸ ਦੌਰਾਨ ਮਨਾਲੀ ਦੇ ਕਈ ਟਰੈਕਰਾਂ ਨੇ ਵੀ ਜਹਾਜ਼ ਦੇ ਮਲਬੇ ਨੂੰ ਦੇਖਿਆ। ਲਾਹੌਲ-ਸਪੀਤੀ ਦੇ SP ਮਯੰਕ ਚੌਧਰੀ ਨੇ ਦੱਸਿਆ ਕਿ ਚੰਦਰਭਾਗਾ ਰੇਂਜ ਤੋਂ ਚਾਰ ਫ਼ੌਜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਸ ਨੂੰ ਕਾਜ਼ਾ ਦੇ ਲੋਸਰ ਲਿਜਾਇਆ ਗਿਆ ਹੈ ਅਤੇ ਮੈਡੀਕਲ ਟੀਮ ਤੋਂ ਇਲਾਵਾ ਪੁਲਸ ਦੀ ਟੀਮ ਵੀ ਉੱਥੇ ਮੌਜੂਦ ਹੈ। ਇਹ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਕੰਮ ਦੇ ਬੋਝ ਕਾਰਨ 2 ਲੋਕਾਂ ਨੇ ਕੀਤੀ ਖੁਦਕੁਸ਼ੀ, ਦੇਸ਼ ’ਚ ਵੱਧ ਰਹੇ ਅਜਿਹੀਆਂ ਮੌਤਾਂ ਦੇ ਮਾਮਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਂਗਣਵਾੜੀ 'ਚ ਨਿਕਲੀ ਬੰਪਰ ਭਰਤੀ, 12ਵੀਂ ਪਾਸ ਕਰਨ ਅਪਲਾਈ
NEXT STORY