ਚੰਡੀਗੜ੍ਹ - ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚ ਸੂਬਾ ਸਰਕਾਰ ਨੇ ਦਿੱਲੀ ਨਾਲ ਲੱਗਦੇ ਆਪਣੇ ਜ਼ਿਲ੍ਹਿਆਂ ਦੇ ਬਾਰਡਰ ਨੂੰ ਸੀਲ ਰੱਖਣ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਦਿੱਲੀ ਦੇ ਨਾਲ ਲੱਗਦੇ ਜ਼ਿਲ੍ਹੇ ਹਰਿਆਣਾ ਲਈ ਬਹੁਤ ਵੱਡੀ ਪਰੇਸ਼ਾਨੀ ਹੈ। ਸਾਡੇ 80 ਫੀਸਦੀ ਕੇਸ ਉਨ੍ਹਾਂ ਜ਼ਿਲ੍ਹਿਆਂ ਵਿਚ ਹਨ ਜੋ ਦਿੱਲੀ ਨਾਲ ਲੱਗਦੇ ਹਨ। ਅਜਿਹੇ ਵਿਚ ਬੇਹੱਦ ਜ਼ਰੂਰੀ ਹੈ ਕਿ ਦਿੱਲੀ ਨਾਲ ਲੱਗਦੇ ਹਰਿਆਣਾ ਬਾਰਡਰ ਨੂੰ ਸੀਲ ਰੱਖਿਆ ਜਾਵੇ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਦੇ ਰੋਜ਼ 30-40 ਕੇਸ ਗੁਰੂਗ੍ਰਾਮ ਵਿਚ ਵੱਧ ਰਹੇ ਹਨ, 25-30 ਮਾਮਲੇ ਫਰੀਦਾਬਾਦ ਵਿਚ ਵੱਧ ਰਹੇ ਹਨ। ਸਾਡੇ 80 ਫੀਸਦੀ ਜਿਹੜੇ ਮਾਮਲੇ ਹਨ, ਉਹ ਉਨ੍ਹਾਂ ਜ਼ਿਲ੍ਹਿਆਂ ਤੋਂ ਹਨ ਜਿਨ੍ਹਾਂ ਦੀ ਸਰਹੱਦ ਦਿੱਲੀ ਨਾਲ ਲੱਗਦੀ ਹੈ। ਇਸ ਲਈ ਦਿੱਲੀ ਦੇ ਨਾਲ ਅਸੀਂ ਆਪਣੇ ਬਾਰਡਰ ਪੂਰੀ ਤਰ੍ਹਾਂ ਸੀਲ ਰੱਖਾਂਗੇ।
ਦੱਸ ਦਈਏ ਕਿ ਵੀਰਵਾਰ ਨੂੰ ਵੀ ਹਰਿਆਣਾ ਵਿਚ ਕੋਰੋਨਾ ਵਾਇਰਸ ਦੇ 123 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਸੂਬੇ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1,504 ਹੋ ਗਈ ਹੈ। ਸੂਬੇ ਵਿਚ ਕੋਰੋਨਾ ਦੇ 604 ਐਕਟਿਵ ਮਾਮਲੇ ਹਨ, ਜਦੋਂ ਕਿ 881 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਹਰਿਆਣਾ ਵਿਚ ਕੋਰੋਨਾ ਨਾਲ 19 ਲੋਕਾਂ ਦੀ ਮੌਤ ਹੋਈ ਹੈ।
ਭਾਰਤ-ਚੀਨ ਸੋਚਣ ਕਿ ਵਿਚੋਲਗੀ ਚਾਹੀਦੀ ਹੈ ਕਿ ਨਹੀਂ - UN
NEXT STORY