ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਉਂਦੇ ਹੋਏ ਅੱਜ ਕਿਹਾ ਕਿ ਚੋਣਾਂ ਸ਼੍ਰੀ ਮੋਦੀ ਬਾਰੇ ਨਹੀਂ ਹੋ ਰਹੀਆਂ ਹਨ ਬਲਕਿ ਉਨ੍ਹਾਂ ਦੇ 'ਅੱਛੇ ਦਿਨ' ਦੇ ਵਾਅਦੇ ਬਾਰੇ ਹੋ ਰਹੀਆਂ ਹਨ ਜੋ 42 ਮਹੀਨਿਆਂ ਦੇ ਸ਼ਾਸਨ ਕਾਲ ਵਿਚ ਵੀ ਨਹੀਂ ਆਏ। ਉਨ੍ਹਾਂ ਨੇ ਟਵੀਟ ਕਰ ਕੇ ਇਹ ਸਵਾਲ ਕੀਤਾ ਕਿ ਕੀ ਮੋਦੀ ਇਹ ਭੁੱਲ ਗਏ ਹਨ ਕਿ ਉਹ ਪ੍ਰਧਾਨ ਮੰਤਰੀ ਹਨ। ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੇਰੁਜ਼ਗਾਰੀ, ਨਿਵੇਸ਼ ਵਿਚ ਕਮੀ, ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ਬਰਬਾਦੀ ਆਦਿ ਵਰਗੇ ਮੁੱਦਿਆਂ 'ਤੇ ਗੱਲ ਨਹੀਂ ਕਰਦੇ ਕਿਉਂਕਿ ਉਨ੍ਹਾਂ ਕੋਲ ਇਸ ਕੌੜੇ ਸੱਚ ਨੂੰ ਲੈ ਕੇ ਕੋਈ ਜਵਾਬ ਨਹੀਂ ਹੈ
ਕੇਰਲ ਲਵ ਜੇਹਾਦ ਮਾਮਲਾ : ਹਦੀਆ ਦੇ ਪਿਤਾ ਬੋਲੇ-ਪਰਿਵਾਰ 'ਚ ਨਹੀਂ ਚਾਹੁੰਦਾ ਅੱਤਵਾਦੀ
NEXT STORY