ਯਮੁਨਾਨਗਰ (ਸੁਮਿਤ ਓਬਰਾਏ)— ਜੰਮੂ-ਕਸ਼ਮੀਰ ਦੇ ਪੁੰਛ ਰਾਜੌਰੀ ਵਿਚ ਤਾਇਨਾਤ ਹੌਲਦਾਰ ਹਰਮਿੰਦਰ ਸਿੰਘ ਦਾ ਦਿਲ ਦੀ ਧੜਕਨ ਰੁੱਕਣ ਕਾਰਨ ਦਿਹਾਂਤ ਹੋ ਗਿਆ। ਜਿਨ੍ਹਾਂ ਨੂੰ ਬੀਤੇ ਕੱਲ ਜੱਦੀ ਪਿੰਡ ਅੰਤਿਮ ਵਿਦਾਈ ਦਿੱਤੀ। ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਦੇ ਪਿੰਡ ਤਲਾਕੌਰ ਦੇ ਰਹਿਣ ਵਾਲੇ ਹਰਮਿੰਦਰ ਸਿੰਘ 14 ਪੰਜਾਬ ਰੈਜੀਮੈਂਟ ’ਚ ਹੌਲਦਾਰ ਅਹੁਦੇ ’ਤੇ ਤਾਇਨਾਤ ਸਨ।
ਹਰਮਿੰਦਰ ਸਿੰਘ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮਿ੍ਰਤਕ ਦੇਹ ਪਿੰਡ ਤਲਾਕਰੌ ਵਿਚ ਲਿਆਂਦੀ ਗਈ। ਇੱਥੇ ਉਨ੍ਹਾਂ ਦੇ ਪਰਿਵਾਰ ਅਤੇ ਫ਼ੌਜ ਦੇ ਜਵਾਨਾਂ ਨੇ ਫ਼ੌਜੀ ਸਨਮਾਨ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਦੀ ਭੀੜ ਉਮੜੀ। ਹੌਲਦਾਰ ਹਰਮਿੰਦਰ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ, 16 ਸਾਲਾ ਧੀ ਅਤੇ 8 ਸਾਲ ਦਾ ਪੁੱਤਰ ਹੈ। ਉਨ੍ਹਾਂ ਦੇ ਦਿਹਾਂਤ ਬਾਰੇ ਪਤਾ ਲੱਗਦੇ ਹੀ ਪਰਿਵਾਰ ਅਤੇ ਪਿੰਡ ’ਚ ਮਾਤਮ ਛਾ ਗਿਆ। ਅੰਬਾਲਾ ਸਟੇਸ਼ਨ ਹੈੱਡ ਕੁਆਰਟਰ ਤੋਂ ਕੈਪਟਨ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਫ਼ੌਜੀ ਟੁਕੜੀ ਨੇ ਹਰਮਿੰਦਰ ਨੂੰ ਸਲਾਮੀ ਦਿੱਤੀ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ, ਖੇਤਰ ਦੇ ਫ਼ੌਜੀਆਂ, ਸਮਾਜਿਕ ਸੰਗਠਨਾਂ, ਸ਼ਹੀਦ ਊਧਮ ਸਿੰਘ ਜਾਗਿ੍ਰਤੀ ਮੰਚ ਹਰਿਆਣਾ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਖੇਤਰ ਵਾਸੀਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਅੰਤਿਮ ਵਿਦਾਈ ਦਿੱਤੀ।
ਸ਼੍ਰੀਨਗਰ ’ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ’ਚ 1 ਅੱਤਵਾਦੀ ਢੇਰ, ਜਵਾਨਾਂ ਦੇ ਪੂਰੇ ਇਲਾਕੇ ਨੂੰ ਘੇਰਿਆ
NEXT STORY