ਵਾਇਨਾਡ (ਭਾਸ਼ਾ)- ਕੇਰਲ ਦੇ ਜ਼ਮੀਨ ਖਿਸਕਣ ਪ੍ਰਭਾਵਿਤ ਵਾਇਨਾਡ 'ਚ ਡਾਕਟਰ, ਨਰਸ ਅਤੇ ਹੋਰ ਸਿਹਤ ਕਰਮੀ ਲਗਾਤਾਰ 24 ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ 'ਤੇ ਵਿਨਾਸ਼ਕਾਰੀ ਘਟਨਾ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਦੇ ਇਲਾਜ ਅਤੇ ਲਾਸ਼ਾਂ ਦੇ ਪੋਸਟਮਾਰਟਮ ਦਾ ਭਾਰੀ ਬੋਝ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ,''ਸਵੇਰੇ 7 ਵਜੇ ਤੱਕ ਕੁੱਲ 256 ਪੋਸਟਮਾਰਟਮ ਕੀਤੇ ਗਏ ਹਨ, ਜਿਨ੍ਹਾਂ 'ਚ ਲਾਸ਼ਾਂ ਦੇ ਹਿੱਸੇ ਵੀ ਸ਼ਾਮਲ ਹਨ। ਇਸ ਤਰ੍ਹਾਂ ਇਹ ਪੂਰੀਆਂ 256 ਲਾਸ਼ਾਂ ਨਹੀਂ ਸਗੋਂ ਕੁਝ ਲਾਸ਼ਾਂ ਦੇ ਅੰਗ ਵੀ ਇਸ 'ਚ ਸ਼ਾਮਲ ਹਨ। ਅਸੀਂ 154 ਲਾਸ਼ਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਹਨ।'' ਉਨ੍ਹਾਂ ਦੱਸਿਆ ਕਿ ਮਲਪੁਰਮ ਜ਼ਿਲ੍ਹੇ ਦੇ ਪੋਥੁਕਲ ਖੇਤਰ ਤੋਂ ਨਦੀ 'ਚ ਰੁੜ੍ਹ ਕੇ ਆਈਆਂ ਲਾਸ਼ਾਂ ਦੇ ਪੋਸਟਮਾਰਟਮ ਕੀਤੇ ਗਏ ਹਨ। ਉਨ੍ਹਾਂ ਕਿਹਾ,''ਮੇਰੇ ਵਿਚਾਰ ਨਾਲ ਪਿਛਲੀ ਰਾਤ ਅਸੀਂ 112 ਲਾਸ਼ਾਂ ਦਾ ਪੋਸਟਮਾਰਟਮ ਕੀਤਾ। ਮੈਂ ਉੱਥੇ ਇਕ ਸਿਹਤ ਕਰਮੀ ਨੂੰ ਦੇਖਿਆ, ਉਹ ਰੋ ਰਹੀ ਸੀ। ਉਹ ਪਿਛਲੇ ਦਿਨ ਘਰ ਨਹੀਂ ਗਈ ਸੀ ਅਤੇ ਇੱਥੇ ਰਹਿ ਰਹੀ ਸੀ।''
ਜਾਰਜ ਨੇ ਕਿਹਾ,''ਮੈਂ ਉਸ ਤੋਂ ਪੁੱਛਿਆ ਕਿ ਅਜਿਹਾ ਕਿਉਂ ਤਾਂ ਉਸ ਨੇ ਕਿਹਾ ਕਿ ਉਹ ਇਸ ਵਿਸ਼ੇਸ਼ ਖੇਤਰ ਦੀ ਇੰਚਾਰਜ ਹੈ।'' ਉਸ ਨੇ ਕਿਹਾ,''ਮੈਂ ਘਰ ਨਹੀਂ ਜਾ ਸਦੀ, ਮੈਂ ਇੱਥੇ ਹੀ ਰਹਿਣਾ ਹੈ, ਕਿਉਂਕਿ ਮੇਰੇ ਲੋਕ ਆ ਰਹੇ ਹਨ।'' ਸਿਹਤ ਵਿਭਾਗ ਨੇ ਜ਼ਮੀਨ ਖਿਸਕਣ ਪ੍ਰਭਾਵਿਤ ਖੇਤਰ 'ਚ ਇਕ ਅਸਥਾਈ ਹਸਪਤਾਲ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ,''ਸਾਡਾ ਨਜ਼ਦੀਕੀ ਹਸਪਤਾਲ ਜਨਤਕ ਸਿਹਤ ਕੇਂਦਰ ਹੈ, ਜਿੱਥੇ ਪੋਸਟਮਾਰਟਮ ਅਤੇ ਜਾਂਚ ਦੀਆਂ ਸਹੂਲਤਾਂ ਹਨ। ਅਸੀਂ ਲਾਸ਼ ਦੇ ਪੋਸਟਮਾਰਟਮ 'ਚ ਮਦਦ ਲਈ ਹੋਰ ਜ਼ਿਲ੍ਹਿਆਂ ਤੋਂ ਵੀ ਟੀਮਾਂ ਤਾਇਨਾਤ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ 'ਚ ਚੋਣ ਲੜਨ ਦੀ ਘੱਟੋ-ਘੱਟ ਉਮਰ 25 ਤੋਂ ਵਧਾ ਕੇ 21 ਸਾਲ ਕਰਨ ਦੀ ਮੰਗ
NEXT STORY