ਮੁੰਬਈ — ਦੋ ਸਾਲ ਬਾਅਦ ਰਾਸ਼ਟਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਆਪਣੇ ਖਾਣ-ਪੀਣ ਵਾਲੇ ਮੈਨਿਊ 'ਚ ਵੱਡਾ ਬਦਲਾਅ ਕੀਤਾ ਹੈ। ਹੁਣ ਯਾਤਰੀਆਂ ਨੂੰ ਸਿਹਤਮੰਦ ਨਾਸ਼ਤਾ ਅਤੇ ਭੋਜਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੈਕੇਟ ਬੰਦ ਅਤੇ ਤਲੇ ਹੋਏ ਪਦਾਰਥ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਨਵਾਂ ਮੈਨਿਊ 1 ਅਪ੍ਰੈਲ ਤੋਂ ਸਾਰੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ 'ਤੇ ਲਾਗੂ ਹੋਵੇਗਾ।
ਨਾਸ਼ਤੇ ਦਾ ਹੋਵੇਗਾ ਇਹ ਮੈਨਿਊ
ਹੁਣ ਯਾਤਰੀਆਂ ਨੂੰ ਜਹਾਜ਼ ਵਿਚ ਬੈਠਦੇ ਹੀ ਵੈਲਕਮ ਡ੍ਰਿੰਕ ਦੇ ਤੌਰ 'ਤੇ ਕੋਲਡ ਡਿੰ੍ਰਕ ਜਾਂ ਫਿਰ ਡੱਬਾ ਬੰਦ ਜੂਸ ਦੀ ਥਾਂ ਆਮ ਪਾਨਾ, ਮਸਾਲਾ ਲੱਸੀ ਅਤੇ ਮਿੱਠੀ ਲੱਸੀ ਦਿੱਤੀ ਜਾਵੇਗੀ। ਬਿਜ਼ਨੈੱਸ ਕਲਾਸ ਵਿਚ ਕਾਜੂ ਅਤੇ ਬਾਦਾਮ ਦੀ ਥਾਂ ਹੁਣ ਮੂੰਗ ਦਾਲ ਵਰਗੇ ਆਈਟਮ ਪੇਸ਼ ਕੀਤੇ ਜਾਣਗੇ।
ਇਸ ਦੇ ਨਾਲ ਹੀ ਯਾਤਰੀਆਂ ਨੂੰ ਪਹਿਲਾਂ ਤੋਂ ਕੱਟੇ ਹੋਏ ਫਲ ਪੇਸ਼ ਨਹੀਂ ਕੀਤੇ ਜਾਣਗੇ। ਲੰਮੀ ਦੂਰੀ ਦੀ ਫਲਾਈਟ 'ਚ ਚਟਨੀ ਅਤੇ ਘਰ ਦਾ ਬਣਿਆ ਅਚਾਰ ਮਿਲੇਗਾ। ਇਸ ਦੇ ਨਾਲ ਹੀ ਲੰਚ ਅਤੇ ਡਿਨਰ 'ਚ ਚਾਵਲ ਦੇ ਦੋ ਆਈਟਮ ਦੇ ਨਾਲ ਸਟੱਫਡ ਪਰਾਂਠਾ ਅਤੇ ਦਹੀਂ(ਯੋਗਰਟ) ਦਿੱਤਾ ਜਾਵੇਗਾ।
ਲੰਚ-ਡਿਨਰ ਦਾ ਮੈਨਿਊ
ਨਾਸ਼ਤੇ ਅਤੇ ਹਾਈ-ਟੀ 'ਚ ਬਰਗਰ, ਬ੍ਰੈਡ ਰੋਲ ਦੀ ਥਾਂ ਹੁਣ ਪੋਹਾ, ਵੈੱਜ ਉਪਮਾ ਅਤੇ ਪਾਵਭਾਜੀ ਦਿੱਤੀ ਜਾਵੇਗੀ। ਲੰਮੀ ਦੂਰੀ ਦੀ ਫਲਾਈਟ 'ਚ ਫਰਸਟ ਕਲਾਸ ਅਤੇ ਬਿਜ਼ਨੈੱਸ ਕਲਾਸ ਵਿਚ ਵਿਕਲਪ ਦੇ ਰੂਪ ਵਿਚ ਅੰਬ, ਅਦਰਕ, ਪੂਦੀਨੇ ਦੀ ਚਟਨੀ ਅਤੇ ਘਰ ਦੇ ਬਣੇ ਅਦਰਕ-ਨੀਂਬੂ ਦਾ ਆਚਾਰ, ਹਰੀ ਮਿਰਚ ਅਤੇ ਪਾਪੜ ਮਿਲਣਗੇ।
ਗਰਮੀਆਂ ਵਿਚ ਸਲਾਦ ਦੀ ਥਾਂ ਦਹੀਂ-ਚਾਵਲ ਪਰੋਸਿਆ ਜਾਵੇਗਾ। ਅਮਰੀਕਾ ਜਾਣ ਵਾਲੀ ਫਲਾਈਟ ਦੇ ਦੋਵਾਂ ਕਲਾਸ ਵਿਚ ਸਪੈਸ਼ਲ ਕੂਕੀਜ਼ ਦੇ ਨਾਲ ਬਰਿਸਤਾ ਜਾਂ ਸਟਾਰ ਬਕਸ ਦੀ ਕੌਫੀ ਮਿਲੇਗੀ। ਮਠਿਆਈ ਦੇ ਤੌਰ 'ਤੇ ਵਧੀਆ ਗੁਣਵੱਤਾ ਵਾਲੀ ਮਠਿਆਈ ਅਤੇ ਚਾਕਲੇਟ ਦਿੱਤੀ ਜਾਵੇਗੀ।
ਇਸ ਲਈ ਬਦਲਿਆ ਮੈਨਿਊ
ਏਅਰ ਇੰਡੀਆ ਦੀਆਂ ਉਡਾਣਾਂ ਦੇ ਮੈਨਿਊ ਵਿਚ ਇਸ ਤਰ੍ਹਾਂ ਦੇ ਬਦਲਾਅ ਤੋਂ ਪਹਿਲਾਂ ਏਅਰ ਇੰਡੀਆ ਮੈਨੇਜਮੈਂਟ ਨੇ ਫਲਾਈਟ ਕਰ੍ਰੂ ਤੋਂ ਵੀ ਇਸ ਸੰਬੰਧ ਵਿਚ ਸਲਾਹ(ਰਾਏ) ਮੰਗੀ ਸੀ। ਜ਼ਿਕਰਯੋਗ ਹੈ ਕਿ ਯਾਤਰੀਆਂ ਨੂੰ ਭੋਜਨ ਪਰੋਸਨ ਦਾ ਕੰਮ ਕਰ੍ਰੂ ਮੈਂਬਰ ਹੀ ਕਰਦੇ ਹਨ ਅਤੇ ਯਾਤਰੀ ਇਨ੍ਹਾਂ ਨੂੰ ਭੋਜਨ ਸੰਬੰਧੀ ਸਲਾਹ ਵੀ ਦਿੰਦੇ ਹਨ। ਇਸ ਇਲਾਵਾ ਲੰਚ ਅਤੇ ਡਿਨਰ ਦੇ ਮੈਨਿਊ ਵਿਚੋਂ ਚਾਹ ਅਤੇ ਕੌਫੀ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਮਾਸਾਹਾਰੀ ਭੋਜਨ 'ਤੇ 2016 ਵਿਚ ਲਗਾਇਆ ਸੀ ਬੈਨ
ਪਹਿਲੀ ਜਨਵਰੀ 2016 ਤੋਂ 61 ਮਿੰਟ ਤੋਂ 90 ਮਿੰਟ ਦੀ ਉਡਾਣ ਵਾਲੇ ਜਹਾਜ਼ਾਂ ਵਿਚ ਇਕਾਨਮੀ ਕਲਾਸ 'ਚ ਸਿਰਫ ਭਾਰਤੀਅ ਸ਼ਾਕਾਹਾਰੀ ਭੋਜਨ ਪਰੋਸੇ ਜਾਣ ਦਾ ਆਦੇਸ਼ ਏਅਰ ਇੰਡੀਆ ਨੇ ਜਾਰੀ ਕੀਤਾ ਸੀ। ਹੁਣ ਤੱਕ ਏਅਰ ਇੰਡੀਆ ਡੇਢ ਘੰਟੇ ਤੱਕ ਦੀ ਉਡਾਣ ਵਾਲੇ ਜਹਾਜ਼ਾਂ 'ਚ ਸਾਮਿਸ਼ ਅਤੇ ਨਿਰਾਮਿਸ਼ ਸੈਂਡਵਿਚ ਅਤੇ ਕੇਕ ਪਰੋਸਿਆ ਕਰਦੀ ਸੀ।
ਹੁਣ ਪੰਜਾਬ ਅਤੇ ਰਾਜਸਥਾਨ ਦੇ ਕਿਸਾਨ ਵੀ ਹਰਿਆਣਾ ਦੀਆਂ ਮੰਡੀਆਂ 'ਚ ਵੇਚ ਸਕਣਗੇ ਆਪਣੀ ਜਿਣਸ
NEXT STORY