ਲਖਨਊ, (ਭਾਸ਼ਾ)- ਅਦਾਲਤ ਨੇ ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ ਦੇ ਮਾਮਲੇ ’ਚ ਸੁਣਵਾਈ ਪੂਰੀ ਕਰ ਲਈ ਹੈ। ਅਦਾਲਤ ਨੇ ਇਸ ਮਾਮਲੇ ’ਚ ਅਗਲੀ ਸੁਣਵਾਈ ਦੀ ਤਰੀਕ 28 ਜਨਵਰੀ ਤੈਅ ਕੀਤੀ ਹੈ, ਜਿਸ ਦਿਨ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ।
ਵਿਸ਼ੇਸ਼ ਜੱਜ ਆਲੋਕ ਵਰਮਾ ਦੀ ਅਦਾਲਤ ’ਚ ਇਹ ਪਟੀਸ਼ਨ ਕਰਨਾਟਕ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਐੱਸ. ਵਿਗਨੇਸ਼ ਸ਼ਿਸ਼ਿਰ ਵੱਲੋਂ ਦਾਇਰ ਕੀਤੀ ਗਈ ਹੈ।
ਪਟੀਸ਼ਨਕਰਤਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਵਿਸਥਾਰਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤ ’ਚ ਭਾਰਤੀ ਨਿਆਂ ਸੰਹਿਤਾ, ਸਰਕਾਰੀ ਭੇਦ ਗੁਪਤ ਰੱਖਣ ਸਬੰਧੀ ਕਾਨੂੰਨ, ਵਿਦੇਸ਼ੀ ਕਾਨੂੰਨ ਅਤੇ ਪਾਸਪੋਰਟ ਕਾਨੂੰਨ ਤਹਿਤ ਦੋਸ਼ ਲਾਏ ਗਏ ਹਨ। ਇਹ ਮਾਮਲਾ ਪਹਿਲਾਂ ਰਾਏਬਰੇਲੀ ਦੀ ਵਿਸ਼ੇਸ਼ ਸੰਸਦ ਮੈਂਬਰ/ਵਿਧਾਇਕ ਅਦਾਲਤ ’ਚ ਦਾਇਰ ਕੀਤਾ ਗਿਆ ਸੀ ਪਰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ 17 ਦਸੰਬਰ ਨੂੰ ਹੁਕਮ ਜਾਰੀ ਕਰ ਕੇ ਇਸ ਨੂੰ ਰਾਏਬਰੇਲੀ ਤੋਂ ਲਖਨਊ ਤਬਦੀਲ ਕਰ ਦਿੱਤਾ ਸੀ।
ਮਹਿਲਾ ਉੱਦਮੀਆਂ ਲਈ ਕ੍ਰੈਡਿਟ ਗਾਰੰਟੀ ’ਚ ਤੇਜ਼ੀ ਨਾਲ ਵਾਧਾ
NEXT STORY