ਨਾਸਿਕ— ਮੁੰਬਈ ਦੀ ਬਾਰਸ਼ ਨੇ ਭਾਵੇਂ ਹੀ ਪੂਰੇ ਸ਼ਹਿਰ ਨੂੰ ਰੋਕ ਦਿੱਤਾ ਹੋਵੇ ਪਰ ਜੁਲਾਈ ਤੋਂ ਹਾਰਟ ਟਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ 7 ਸਾਲ ਦੇ ਬੱਚੇ ਤੱਕ ਪਹੁੰਚਣ ਤੋਂ ਨਹੀਂ ਰੁਕਿਆ। ਨਾਸਿਕ ਦੀ 11 ਸਾਲ ਦੀ ਬੱਚੀ ਨੂੰ ਡਾਕਟਰਾਂ ਨੇ ਬਰੇਨ ਡੈੱਡ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਬੱਚੀ ਦੇ ਪਿਤਾ ਨੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕਰ ਲਿਆ। ਬੱਚੀ ਨੂੰ ਮੰਗਲਵਾਰ ਨੂੰ ਡਾ. ਵਸੰਤਰਾਵ ਪਵਾਰ ਮੈਡੀਕਲ ਕਾਲਜ ਹਸਪਤਾਲ ਅਤੇ ਖੋਜ ਕੇਂਦਰ 'ਚ ਬਰੇਨ ਡੈੱਡ ਐਲਾਨ ਕੀਤਾ ਗਿਆ ਸੀ। ਉਸ ਨੂੰ ਬੁੱਧਵਾਰ ਨੂੰ ਰਿਸ਼ੀਕੇਸ਼ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੇ ਅੰਗ ਕੱਢ ਕੇ ਵੱਖ-ਵੱਖ ਹਸਪਤਾਲਾਂ 'ਚ ਭੇਜੇ ਗਏ।
ਰਿਸ਼ੀਕੇਸ਼ ਹਸਪਤਾਲ ਦੇ ਡਾਕਟਰ ਸੰਜੇ ਨੇ ਦੱਸਿਆ ਕਿ ਅੰਗਾਂ ਨੂੰ ਲਿਜਾਉਣ ਲਈ ਮੁੰਬਈ ਅਤੇ ਪੁਣੇ ਲਈ 2 ਕਾਰੀਡੋਰ ਬਣਾਏ ਗਏ। ਮੁੰਬਈ ਦੇ ਫੋਰਟਿਸ ਹਸਪਤਾਲ ਸੜਕ ਦੇ ਰਸਤੇ ਲਿਜਾਇਆ ਗਿਆ। ਪਹਿਲੇ ਏਅਰਲਿਫਟ ਕਰਨ ਦੀ ਯੋਜਨਾ ਸੀ ਪਰ ਮੁੰਬਈ 'ਚ ਹੋ ਰਹੀ ਬਾਰਸ਼ ਕਾਰਨ ਸੜਕ ਦੇ ਰਸਤੇ ਜਾਣਾ ਤੈਅ ਹੋਇਆ। ਲੀਵਰ ਨੂੰ ਪੁਣੇ ਦੇ ਕੇ.ਈ.ਐੱਮ. ਹਸਪਤਾਲ ਅਤੇ ਕਿਡਨੀ ਨੂੰ ਸ਼ੋਲਾਪੁਰ ਦੇ ਅਸ਼ਵਨੀ ਸਹਿਕਾਰੀ ਰੂਗਣਾਲਯ ਭੇਜਿਆ ਗਿਆ। ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ 158 ਕਿਲੋਮੀਟਰ ਦਾ ਰਸਤਾ ਡੇਢ ਘੰਟੇ 'ਚ ਤੈਅ ਕੀਤਾ। ਫੋਰਟਿਸ 'ਚ ਕਾਰਡੀਏਕ ਟਰਾਂਸਪਲਾਂਟ ਟੀਮ ਦੇ ਹੈੱਡ ਡਾ. ਅਨਵਯ ਮੁਲੇ ਨੇ ਕਿਹਾ ਕਿ ਡੋਨਰ ਦੇ ਪਰਿਵਾਰ ਦੀ ਭੂਮਿਕਾ ਬਹੁਤ ਵੱਡੀ ਹੈ। ਦੁੱਖ ਦੇ ਸਮੇਂ 'ਚ ਇਹ ਫੈਸਲਾ ਕਰਨਾ ਸੌਖਾ ਨਹੀਂ ਹੈ ਪਰ ਮਾਤਾ-ਪਿਤਾ ਨੇ ਬਹਾਦਰੀ ਨਾਲ ਆਪਣੀ ਬੇਟੀ ਦੇ ਅੰਗ ਦਾਨ ਕੀਤੇ।
ਕੈਫੇ ਕਾਫੀ ਡੇਅ ਦੇ ਮਾਲਿਕ ਦੇ 20 ਠਿਕਾਣਿਆਂ 'ਤੇ ਆਈ.ਟੀ ਵਿਭਾਗ ਦੀ ਛਾਪੇਮਾਰੀ
NEXT STORY