ਨੈਸ਼ਨਲ ਡੈਸਕ- ਭਿਆਨਕ ਗਰਮੀ ਨਾਲ ਜੂਝ ਰਹੇ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਲਈ ਰਾਹਤ ਦੀ ਖ਼ਬਰ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 29 ਅਪ੍ਰੈਲ ਤੱਕ ਦੇਸ਼ ਦੇ ਪੂਰਬੀ ਹਿੱਸਿਆਂ ਵਿਚ ਮੌਸਮ 'ਚ ਵੱਡਾ ਬਦਲਾਅ ਆਵੇਗਾ। ਇਸ ਦੌਰਾਨ ਤੇਜ਼ ਹਨ੍ਹੇਰੀ, ਗੜੇਮਾਰੀ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ- 'ਪਹਿਲਗਾਮ ਹਮਲੇ ਕਾਰਨ ਗੁੱਸੇ ਨਾਲ ਭਰਿਆ ਹਰ ਭਾਰਤੀ, ਅੱਤਵਾਦੀਆਂ ਨੂੰ ਦੇਵਾਂਗੇ ਅਜਿਹੀ ਸਜ਼ਾ ਕਿ...' : PM ਮੋਦੀ
24 ਸੂਬਿਆਂ 'ਚ ਜਾਰੀ ਹੋਇਆ ਅਲਰਟ
ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਸਮੇਤ ਕੁੱਲ 24 ਸੂਬਿਆਂ ਵਿਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸ਼ਨੀਵਾਰ ਤੋਂ ਹੀ ਕਈ ਸੂਬਿਆਂ ਵਿਚ ਬੱਦਲ ਛਾਉਣ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪੂਰਬੀ-ਉੱਤਰੀ ਸੂਬਿਆਂ ਵਿਚ ਅੱਜ ਵੀ ਮੋਹਲੇਧਾਰ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਜਦਕਿ ਬਿਹਾਰ, ਛੱਤੀਸਗੜ੍ਹ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿਚ ਗੜੇਮਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨੋਂ ਲਾੜੀ ਲਿਆਉਣ ਦਾ ਸੁਪਨਾ, ਸੁਪਨਾ ਹੀ ਰਹਿ ਗਿਆ; ਧਰੇ-ਧਰਾਏ ਰਹਿ ਗਏ ਨੌਜਵਾਨ ਦੇ ਸਾਰੇ ਚਾਅ
ਤੇਜ਼ ਹਵਾਵਾਂ ਨਾਲ ਮੀਂਹ ਦਾ ਪੂਰਵ ਅਨੁਮਾਨ
ਮੌਸਮ ਵਿਭਾਗ ਮੁਤਾਬਕ 29 ਅਪ੍ਰੈਲ ਦੌਰਾਨ ਪੂਰਬੀ ਭਾਰਤ ਅਤੇ ਪੂਰਬੀ ਉੱਤਰ ਭਾਰਤ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜੋ ਹਵਾਵਾਂ ਚੱਲਦੀਆਂ ਹਨ, ਉਹ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ। ਗਰਜ ਨਾਲ ਮੀਂਹ ਪਵੇਗਾ।
ਇਹ ਵੀ ਪੜ੍ਹੋ- ਜਾਰੀ ਹੈ ਪਹਿਲਗਾਮ ਦਾ ਬਦਲਾ ! ਬੰਬਾਂ ਨਾਲ ਉਡਾ ਢਹਿ-ਢੇਰੀ ਕਰ 'ਤੇ ਅੱਤਵਾਦੀਆਂ ਦੇ ਘਰ
ਸੰਭਾਵਿਤ ਨੁਕਸਾਨ ਅਤੇ ਬਚਾਅ ਦੇ ਸੁਝਾਅ
ਮੌਸਮ ਵਿਭਾਗ ਨੇ ਇਸ ਦੌਰਾਨ ਹੋਣ ਵਾਲੇ ਸੰਭਾਵਿਤ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਹੈ। ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਖੇਤੀਬਾੜੀ ਅਤੇ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਖੁੱਲ੍ਹੀਆਂ ਸਥਾਨਾਂ 'ਤੇ ਗੜੇਮਾਰੀ ਕਾਰਨ ਲੋਕਾਂ ਅਤੇ ਜਾਨਵਰਾਂ ਨੂੰ ਸੱਟ ਲੱਗਣ ਦਾ ਖ਼ਤਰਾ ਹੈ। ਤੇਜ਼ ਹਵਾਵਾਂ ਕਾਰਨ ਕਮਜ਼ੋਰ ਇਮਾਰਤਾਂ ਨੁਕਸਾਨੀਆਂ ਜਾ ਸਕਦੀਆਂ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਅਗਲੇ ਕੁਝ ਦਿਨਾਂ ਤੱਕ ਘਰਾਂ ਦੇ ਅੰਦਰ ਰਹਿਣ, ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਅਤੇ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਸਰਕਾਰ ਦਾ ਪਾਕਿਸਤਾਨੀ ਹਿੰਦੂਆਂ ਲਈ ਵੱਡਾ ਫ਼ੈਸਲਾ, ਲਾਈ ਇਹ ਪਾਬੰਦੀ
NEXT STORY