ਲਲਿਤਪੁਰ- ਦੇਸ਼ ਭਰ 'ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਇਸ ਵਿਚ ਉੱਤਰ ਪ੍ਰਦੇਸ਼ ਦੇ ਲਲਿਤਪੁਰ 'ਚ ਗਰਮੀ ਕਾਰਨ ਬੁੱਧਵਾਰ ਨੂੰ ਸੈਂਕੜੇ ਚਮਗਿੱਦੜਾਂ ਦੀ ਮੌਤ ਹੋ ਗਈ। ਵਿਕਾਸ ਬਲਾਕ ਅਤੇ ਕੋਤਵਾਲੀ ਤਾਲਬੇਹਟ ਖੇਤਰ ਅਧੀਨ ਪਿੰਡ ਸੇਰਵਾਸ ਕਲਾਂ 'ਚ ਇਕ ਬੋਹੜ ਦੇ ਦਰਖੱਤ ਦੇ ਹੇਠਾਂ ਸੈਂਕੜੇ ਚਮਗਿੱਦੜ ਮਰੇ ਹੋਏ ਮਿਲੇ। ਸੂਚਨਾ ਮਿਲਣ 'ਤੇ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਪਾਇਆ ਕਿ ਚਮਗਿੱਦੜਾਂ ਦੀ ਮੌਤ ਬੇਹੱਦ ਗਰਮੀ ਕਾਰਨ ਹੋਈ ਹੈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ ਜਾਰੀ
ਜੰਗਲਾਤ ਵਿਬਾਗ ਦੀ ਐੱਸਡੀਓ ਸ਼ੀਰੀਨ ਸਿੱਦੀਕੀ ਨੇ ਦੱਸਿਆ ਕਿ ਚਮਗਿੱਦੜ ਅਤੇ ਰਾਸ਼ਟਰੀ ਪੰਛੀ ਮੋਰ 'ਤੇ ਗਰਮੀ ਦਾ ਪ੍ਰਭਾਵ ਜਲਦੀ ਪੈਂਦਾ ਹੈ ਅਤੇ ਚਮਗਿੱਦੜਾਂ ਦੀ ਮੌਤ ਬੇਹੱਦ ਗਰਮੀ ਕਾਰਨ ਹੋਈ ਹੈ। 40 ਡਿਗਰੀ ਤੋਂ ਵੱਧ ਤਾਪਮਾਨ 'ਚ ਚਮਗਿੱਦੜਾਂ ਦੀ ਮੌਤ ਹੋਣ ਲੱਗਦੀ ਹੈ ਅਤੇ ਮੋਰ ਪੰਛੀ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ, ਜਦੋਂ ਕਿ ਮੌਜੂਦਾ ਸਮੇਂ ਇੱਥੇ ਤਾਪਮਾਨ 42 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ ਅਤੇ ਵੱਡੇ ਤਾਪਮਾਨ ਕਾਰਨ ਇੱਥੇ ਜੰਗਲਾਤ ਵਿਭਾਗ ਨੇ ਜੰਗਲੀ ਪਸ਼ੂ-ਪੰਛੀਆਂ ਲਈ ਪੂਰੇ ਪਾਣੀ ਦੀ ਵਿਵਸਥਾ ਕੀਤੀ ਹੈ ਅਤੇ ਅਜੇ ਤੱਕ ਚਮਗਿੱਦੜਾਂ ਨੂੰ ਛੱਡ ਕੇ ਕਿਸੇ ਹੋਰ ਪ੍ਰਜਾਤੀ ਦੇ ਪੰਛੀਆਂ ਦੀ ਮੌਤ ਦੀ ਸੂਚਨਾ ਨਹੀਂ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਬਿਨਾਂ Ration Card ਵੀ ਮਿਲੇਗਾ 5 ਲੱਖ ਦਾ ਮੁਫ਼ਤ ਇਲਾਜ! ਆਯੁਸ਼ਮਾਨ 'ਚ ਵੱਡਾ ਬਦਲਾਅ
NEXT STORY