ਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਪੰਜਾਬ-ਹਰਿਆਣਾ ਸਣੇ ਦੇਸ਼ ਦੇ ਕਈ ਸੂਬੇ ਭਾਰੀ ਬਾਰਿਸ਼ ਦੀ ਚਪੇਟ 'ਚ ਆਏ ਹੋਏ ਹਨ। ਇਸੇ ਦੌਰਾਨ ਪੰਚਕੂਲਾ 'ਚ ਹੋਈ ਭਾਰੀ ਬਾਰਿਸ਼ ਕਾਰਨ ਨਾਡਾ ਸਾਹਿਬ ਨੇੜੇ ਸਥਿਤ 'ਪੁਲਸ ਟ੍ਰੇਨਿੰਗ ਸੈਂਟਰ' ਅਤੇ ਇਸ ਦੇ ਆਸ-ਪਾਸ ਦੇ ਨੀਂਵੇਂ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਪਾਣੀ ਟ੍ਰੇਨਿੰਗ ਸੈਂਟਰ ਦੇ ਇਲਾਕੇ 'ਚ ਤੇਜ਼ੀ ਨਾਲ ਵਗਦਾ ਅਤੇ ਰਸਤੇ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਇਕ ਲੋਹੇ ਦਾ ਛੋਟਾ ਪੁਲ ਵੀ ਰੁੜ੍ਹਦਾ ਹੋਇਆ ਦਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਾਡਾ ਸਾਹਿਬ ਦਾ ਇਲਾਕਾ ਘੱਗਰ ਨਦੀ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆਉਂਦੇ ਬਰਸਾਤੀ ਨਾਲਿਆਂ ਦੇ ਨੇੜੇ ਪੈਂਦਾ ਹੈ। ਮਾਨਸੂਨ ਦੌਰਾਨ ਪਹਾੜੀ ਖੇਤਰਾਂ 'ਚ ਭਾਰੀ ਬਾਰਿਸ਼ ਕਾਰਨ ਇੱਥੇ ਅਚਾਨਕ ਪਾਣੀ ਦਾ ਪੱਧਰ ਵਧਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਹੜ੍ਹ ਦੇ ਖਤਰੇ ਨੂੰ ਦੇਖਦਿਆਂ ਪੰਚਕੂਲਾ ਪੁਲਸ ਨੇ ਪਹਿਲਾਂ ਹੀ ਨਦੀਆਂ, ਬਰਸਾਤੀ ਨਾਲਿਆਂ ਅਤੇ ਪਾਣੀ ਭਰਨ ਵਾਲੇ ਇਲਾਕਿਆਂ ਨੇੜੇ ਜਾਣ 'ਤੇ ਪਾਬੰਦੀ ਲਗਾਈ ਹੋਈ ਸੀ ਤਾਂ ਜੋ ਕਿਸੇ ਅਣਹੋਣੀ ਤੋਂ ਬਚਿਆ ਜਾ ਸਕੇ।
ਪ੍ਰਸ਼ਾਸਨ ਵੱਲੋਂ ਆਮ ਲੋਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰੀ ਬਾਰਿਸ਼ ਦੌਰਾਨ ਨਦੀਆਂ, ਨਾਲਿਆਂ ਅਤੇ ਪਾਣੀ ਨਾਲ ਭਰੇ ਇਲਾਕਿਆਂ ਤੋਂ ਦੂਰ ਰਹਿਣ ਅਤੇ ਤੇਜ਼ ਪਾਣੀ ਦੇ ਬਹਾਅ ਵਾਲੇ ਰਸਤਿਆਂ 'ਤੇ ਬਿਨਾਂ ਵਜ੍ਹਾ ਜਾਣ ਤੋਂ ਗੁਰੇਜ਼ ਕਰਨ।
ਇਹ ਵੀ ਪੜ੍ਹੋ- ਸਕੂਲ ਨੇੜੇ ਹੋ ਗਿਆ ਧਮਾਕਾ ! ਦਰਜਨਾਂ ਵਿਦਿਆਰਥੀ ਹੋਏ ਫੱਟੜ, ਕਾਬੁਲ 'ਚ ਮਚੀ ਹਾਹਾਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੋਕਾਂ ਦੀ ਜਾਨ ਨਾਲ ਖਿਲਵਾੜ ! 500 KG ਪਨੀਰ ਕੀਤਾ ਗਿਆ ਨਸ਼ਟ
NEXT STORY