ਨੈਸ਼ਨਲ ਡੈਸਕ : ਮੌਸਮ ਵਿਭਾਗ ਨੇ ਵੀਰਵਾਰ ਨੂੰ ਉੱਤਰ-ਪੱਛਮੀ ਭਾਰਤ ਲਈ ਇੱਕ ਨਵਾਂ ਅਲਰਟ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਹੈ ਕਿ ਇੱਕ ਸਰਗਰਮ ਪੱਛਮੀ ਗੜਬੜੀ ਤੇ ਹਰਿਆਣਾ ਦੇ ਨੇੜੇ ਬਣੇ ਚੱਕਰਵਾਤੀ ਦਬਾਅ ਕਾਰਨ 13 ਜੂਨ ਤੱਕ ਇਸ ਖੇਤਰ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 11 ਤੇ 12 ਜੂਨ ਨੂੰ ਪੰਜਾਬ, ਹਰਿਆਣਾ, ਰਾਸ਼ਟਰੀ ਰਾਜਧਾਨੀ ਖੇਤਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਤੂਫ਼ਾਨ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਹੁੰਮਸ ਤੋਂ ਪਰੇਸ਼ਾਨ ਲੋਕਾਂ ਲਈ ਅੱਜ ਰਾਹਤ ਦੀ ਖ਼ਬਰ ਆਈ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਅਚਾਨਕ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੀਂਹ ਪੈਣ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੌਸਮ ਨੇ ਕਰਵਟ ਲੈ ਗਈ ਹੈ। ਕਈ ਥਾਈਂ ਬਾਰਿਸ਼ ਦੇ ਨਾਲ ਗੜ੍ਹੇਮਾਰੀ ਵੀ ਹੋ ਰਹੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਅੱਜ ਦੱਖਣ-ਪੱਛਮੀ ਮਾਨਸੂਨ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਬਾਕੀ ਹਿੱਸਿਆਂ 'ਚ ਪੂਰੀ ਤਰ੍ਹਾਂ ਦਾਖਲ ਹੋ ਗਿਆ ਹੈ, ਜਿਸ ਵਿੱਚ ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹੋਰ ਖੇਤਰ ਸ਼ਾਮਲ ਹਨ। ਇਸ ਦੇ ਨਾਲ ਮਾਨਸੂਨ ਨੇ ਪੱਛਮੀ ਬੰਗਾਲ ਦੇ ਕੁਝ ਹੋਰ ਹਿੱਸਿਆਂ ਅਤੇ ਬਿਹਾਰ ਦੇ ਕੁਝ ਖੇਤਰਾਂ 'ਚ ਵੀ ਦਸਤਕ ਦਿੱਤੀ ਹੈ। ਮੌਸਮ ਵਿਭਾਗ ਨੇ ਮਾਨਸੂਨ ਦੀ ਉੱਤਰੀ ਸੀਮਾ ਦੀ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਇਹ ਵਰਤਮਾਨ ਵਿੱਚ ਚੇਨਈ, ਸੋਲਾਪੁਰ (ਮਹਾਰਾਸ਼ਟਰ), ਹੈਦਰਾਬਾਦ, ਭਦਰਦਰੀ ਕੋਠਾਗੁਡੇਮ (ਤੇਲੰਗਾਨਾ), ਅਤੇ ਕਲਿੰਗਪਟਨਮ (ਆਂਧਰਾ ਪ੍ਰਦੇਸ਼) ਤੋਂ ਰਾਏਗੰਜ (ਪੱਛਮੀ ਬੰਗਾਲ) ਅਤੇ ਮਧੂਬਨੀ (ਬਿਹਾਰ) ਤੱਕ ਫੈਲਿਆ ਹੋਇਆ ਹੈ।
ਅਗਲੇ ਦੋ ਤੋਂ ਤਿੰਨ ਦਿਨਾਂ 'ਚ ਅਨੁਕੂਲ ਮੌਸਮ ਦੀ ਉਮੀਦ ਹੈ, ਜਿਸ ਨਾਲ ਮਾਨਸੂਨ ਮੱਧ ਅਰਬ ਸਾਗਰ, ਮਹਾਰਾਸ਼ਟਰ ਅਤੇ ਕਰਨਾਟਕ ਦੇ ਬਾਕੀ ਹਿੱਸਿਆਂ 'ਚ ਅੱਗੇ ਵਧੇਗਾ। ਇਸ ਤੋਂ ਇਲਾਵਾ, ਛੱਤੀਸਗੜ੍ਹ, ਓਡੀਸ਼ਾ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਮਾਨਸੂਨ ਦੇ ਜਲਦੀ ਹੀ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਪ੍ਰਤੀਕੂਲ ਮੌਸਮ ਦੇ ਮੱਦੇਨਜ਼ਰ, ਵਿਭਾਗ ਨੇ ਲੋਕਾਂ ਖਾਸ ਕਰਕੇ ਸ਼ਹਿਰਾਂ ਅਤੇ ਪਹਾੜੀ ਖੇਤਰਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਨੀਵੇਂ ਖੇਤਰਾਂ ਵਿੱਚ ਹੜ੍ਹ ਆਉਣ, ਦ੍ਰਿਸ਼ਟੀ ਘੱਟ ਹੋਣ ਅਤੇ ਮਿੱਟੀ ਦੇ ਘਰਾਂ ਅਤੇ ਬਾਗਬਾਨੀ ਫਸਲਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
NEXT STORY