ਚੇਨਈ- ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਮੋਹਲੇਧਾਰ ਮੀਂਹ ਕਾਰਨ ਪਿਛਲੇ 30 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਚੇਨਈ 'ਚ ਮੰਗਲਵਾਰ ਨੂੰ 8.4 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਪਿਛਲੇ 30 ਸਾਲਾਂ ਵਿਚ ਇੰਨਾ ਮੀਂਹ ਪਿਆ ਹੈ। ਦੇਸ਼ ’ਚ ਬਦਲਦੇ ਮੌਸਮੀ ਘਟਨਾਕ੍ਰਮ ਦਰਮਿਆਨ ਦੱਖਣੀ ਭਾਰਤ ਦੇ ਕਈ ਇਲਾਕਿਆਂ ’ਚ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ। ਚੇਨਈ ਅਤੇ ਤਾਮਿਲਨਾਡੂ ਦੇ ਹੋਰ ਖੇਤਰਾਂ ’ਚ ਮੀਂਹ ਦਾ ਦੌਰ ਅਜੇ ਥੰਮ੍ਹਿਆ ਨਹੀਂ ਹੈ। ਮੌਸਮ ਵਿਭਾਗ ਮੁਤਾਬਕ 5 ਨਵੰਬਰ ਤੱਕ ਚੇਨਈ ’ਚ ਮੀਂਹ ਦੇ ਆਸਾਰ ਬਣੇ ਹੋਏ ਹਨ।
ਚੇਨਈ ਅਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ’ਚ ਮੀਂਹ ਪੈਣ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਪਾਣੀ ਭਰ ਜਾਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਮੀਂਹ ਕਾਰਨ ਲੋਕਾਂ ਦਾ ਜੀਵਨ ਅਤੇ ਕੰਮਕਾਜ ਪ੍ਰਭਾਵਿਤ ਹੋਇਆ ਹੈ।
ਮੌਸਮ ਵਿਭਾਗ ਵਲੋਂ ਜਾਰੀ ਮੀਂਹ ਦੀ ਸੰਭਾਵਨਾ ਅਤੇ ਪਾਣੀ ਭਰ ਜਾਣ ਦੀ ਸਥਿਤੀ ਨੂੰ ਵੇਖਦੇ ਹੋਏ ਤਿਰੂਵੰਨਾਮਲਾਈ, ਚੇਨਈ, ਤਿਰੂਵੱਲੂਵਰ, ਰਾਨੀਪੇੱਟਾਈ, ਕਾਂਚੀਪੁਰਮ, ਚੇਂਗਲਪੇਟ, ਵੇਲੋਰ, ਵਿਲੂਪੁਰਮ ਅਤੇ ਤਿਰੁਪੱਤੂਰ ਵਿਚ 8ਵੀਂ ਜਮਾਤ ਤੱਕ ਦੇ ਸਕੂਲ ਵੀ 2 ਨਵੰਬਰ ਨੂੰ ਬੰਦ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ 29 ਅਕਤੂਬਰ ਨੂੰ ਪੂਰਬੀ-ਉੱਤਰੀ ਮਾਨਸੂਨ ਦਾ ਮੀਂਹ ਸ਼ੁਰੂ ਹੋਇਆ ਸੀ।
ਚੇਨਈ ਦੀ ਬਾਰਿਸ਼ ਨੇ ਤੋੜਿਆ 30 ਸਾਲ ਦਾ ਰਿਕਾਰਡ
ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਮੌਸਮ ਵਿਗਿਆਨ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਜਨਰਲ ਐਸ. ਬਾਲਚੰਦਰਨ ਨੇ ਚੇਨਈ ਦੇ ਮੌਸਮ 'ਤੇ ਗੱਲ ਕਰਦੇ ਹੋਏ ਕਿਹਾ ਕਿ 1 ਨਵੰਬਰ ਨੂੰ ਨੁੰਗਮਬੱਕਮ 'ਚ 8 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ ਸੀ । ਪਿਛਲੇ 30 ਸਾਲਾਂ ਵਿਚ ਇਹ ਪਹਿਲੀ ਵਾਰ ਸੀ ਅਤੇ ਪਿਛਲੇ 72 ਸਾਲਾਂ ਵਿਚ ਇਹ ਤੀਜਾ ਅਜਿਹਾ ਰਿਕਾਰਡ ਹੈ। ਉਨ੍ਹਾਂ ਕਿਹਾ ਕਿ 1990 ’ਚ ਚੇਨਈ ਵਿਚ 13 ਸੈਂਟੀਮੀਟਰ ਅਤੇ 1964 ਵਿਚ 1 ਨਵੰਬਰ ਨੂੰ ਦੋਵੇਂ ਵਾਰ 11 ਸੈਂਟੀਮੀਟਰ ਮੀਂਹ ਪਿਆ ਸੀ।
ਮੁਕਾਬਲਿਆਂ ’ਚ ਲਸ਼ਕਰ ਦੇ 4 ਅੱਤਵਾਦੀ ਢੇਰ, 3 ਗ੍ਰਿਫਤਾਰ
NEXT STORY