ਜੰਮੂ- ਜੰਮ ’ਚ ਪੂਰੀ ਰਾਤ ਪਏ ਮੀਂਹ ਕਾਰਨ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਜ਼ਮੀਨ ਖਿਸਕ ਗਈ, ਜਿਸ ਕਾਰਨ 270 ਕਿਲੋਮੀਟਰ ਲੰਬਾ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਐਤਵਾਰ ਨੂੰ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੈਫੇਟੇਰੀਆ ਅਤੇ ਮੇਹਦ ’ਤੇ ਪਹਾੜਾਂ ਤੋਂ ਪੱਥਰ ਡਿੱਗਣ ਅਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਰੋਕ ਦਿੱਤੀ ਗਈ ਹੈ। ਜ਼ਮੀਨ ਖਿਸਕਣ ਦੀਆਂ ਤਾਜ਼ਾ ਘਟਨਾਵਾਂ ਪੂਰੀ ਰਾਤ ਪਏ ਮੀਂਹ ਕਾਰਨ ਵਾਪਰੀਆਂ।
ਅਧਿਕਾਰੀਆਂ ਮੁਤਾਬਕ ਹਾਈਵੇਅ ’ਤੇ ਆਵਾਜਾਈ ਦੀ ਬਹਾਲੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਰ ਮੌਸਮ ’ਚ ਖੁੱਲ੍ਹੀ ਰਹਿਣ ਵਾਲੀ ਇਹ ਸੜਕ ਕਸ਼ਮੀਰ ਨੂੰ ਬਾਕੀ ਭਾਰਤ ਨਾਲ ਜੋੜਦੀ ਹੈ। ਐਤਵਾਰ ਸੇਵੇਰ ਸਾਢੇ 8 ਵਜੇ ਰੁੱਕੇ ਮੀਂਹ ਨੇ 24 ਘੰਟੇ ਦੇ ਸਮੇਂ ਦੌਰਾਨ ਜੰਮੂ ’ਚ 95.7 ਮਿਲੀਮੀਟਰ, ਊਧਮਪੁਰ ’ਚ 92.6 ਮਿਲੀਮੀਟਰ ਅਤੇ ਕਠੂਆ ’ਚ 42 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਉੱਥੇ ਹੀ ਕਟੜਾ ’ਚ 14 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਅਗਲੇ 48 ਘੰਟਿਆਂ ਤੱਕ ਕਈ ਥਾਵਾਂ ’ਤੇ ਮੀਂਹ ਪੈਣ ਦਾ ਖ਼ਦਸ਼ਾ ਜਤਾਇਆ ਹੈ।
ਭਾਜਪਾ ਨੇਤਾਵਾਂ ਨੇ ਦੇਵਘਰ ਤੋਂ ‘ਜ਼ਬਰਦਸਤੀ’ ਭਰੀ ਉਡਾਣ, 2 ਸੰਸਦ ਮੈਂਬਰਾਂ ਸਮੇਤ 9 ਨੇਤਾਵਾਂ ਖਿਲਾਫ FIR
NEXT STORY