ਨੈਸ਼ਨਲ ਡੈਸਕ- ਜੇਕਰ ਤੁਸੀਂ ਵੀ ਇਸ ਗਰਮੀ ਵਿਚ ਸ਼ਿਮਲਾ, ਮਨਾਲੀ ਜਾਂ ਕਸੌਲੀ ਦੀਆਂ ਹਸੀਨ ਵਾਦੀਆਂ ਵਿਚ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਜ਼ਰਾ ਠਹਿਰੋ। ਪਹਾੜਾਂ ਦੀ ਖੂਬਸੂਰਤੀ ਇਸ ਸਮੇਂ ਜਿੰਨੀ ਮਨਮੋਹਕ ਹੈ, ਉੱਥੇ ਹੀ ਟ੍ਰੈਫ਼ਿਕ ਜਾਮ ਦੀ ਮਾਰ ਵੀ ਓਨੀਂ ਹੀ ਪਰੇਸ਼ਾਨ ਕਰਨ ਵਾਲੀ ਬਣ ਗਈ ਹੈ। ਬੀਤੇ ਕੁਝ ਦਿਨਾਂ ਵਿਚ ਕੁਫਰੀ ਤੋਂ ਮਨਾਲੀ ਤੱਕ ਸੈਲਾਨੀਆਂ ਦੀ ਭੀੜ ਅਤੇ ਲੰਬੇ ਟ੍ਰੈਫ਼ਿਕ ਜਾਮ ਦੀ ਵਜ੍ਹਾ ਤੋਂ ਹਾਲਾਤ ਅਜਿਹੇ ਬਣ ਗਏ ਹਨ ਕਿ 1 ਘੰਟੇ ਦਾ ਸਫ਼ਰ ਤੈਅ ਕਰਨ ਵਿਚ 5-6 ਘੰਟੇ ਤੱਕ ਲੱਗ ਰਹੇ ਹਨ।
ਇਹ ਵੀ ਪੜ੍ਹੋ- ਮਨਾਲੀ 'ਚ ਝੂਟੇ ਲੈਂਦੀ ਕੁੜੀ ਨਾਲ ਵਾਪਰ ਗਈ ਅਣਹੋਣੀ ! ਟੁੱਟ ਗਈ ਜ਼ਿਪ ਲਾਈਨ, ਡੂੰਘੀ ਖੱਡ 'ਚ ਡਿੱਗੀ (ਵੀਡੀਓ)
ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਸਥਲ ਸ਼ਿਮਲਾ, ਮਨਾਲੀ ਅਤੇ ਕਸੌਲੀ ਵਿਚ ਹਾਲ ਦੇ ਦਿਨਾਂ ਵਿਚ ਟ੍ਰੈਫ਼ਿਕ ਜਾਮ ਦੀ ਸਮੱਸਿਆ ਗੰਭੀਰ ਹੋ ਗਈ ਹੈ। ਖ਼ਾਸ ਤੌਰ 'ਤੇ ਸ਼ਿਮਲਾ ਤੋਂ ਕੁਫਰੀ ਖੇਤਰ ਵਿਚ ਐਤਵਾਰ ਨੂੰ 12 ਕਿਲੋਮੀਟਰ ਲੰਬਾ ਜਾਮ ਲੱਗ ਗਿਆ, ਜਿਸ ਨਾਲ ਸੈਲਾਨੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 20 ਮਿੰਟ ਦਾ ਸਫ਼ਰ ਤੈਅ ਕਰਨ ਵਿਚ 2 ਘੰਟੇ ਤੋਂ ਵੱਧ ਸਮਾਂ ਲੱਗ ਗਿਆ।
ਇਹ ਵੀ ਪੜ੍ਹੋ- ਸਾਹਮਣੇ ਆਈ ਪਲੇਨ ਕ੍ਰੈਸ਼ ਦੀ ਅਸਲ ਵਜ੍ਹਾ ! ਇਹ ਸੀ ਪਾਇਲਟ ਦਾ ਚਿਤਾਵਨੀ ਭਰਿਆ ਆਖ਼ਰੀ ਮੈਸੇਜ
ਮਨਾਲੀ ਵਿਚ ਸਥਿਤੀ ਆਮ ਰਹੀ, ਜਿੱਥੇ ਮੰਡੀ ਤੋਂ ਮਨਾਲੀ ਤੱਕ ਦੇ ਮਾਰਗ 'ਤੇ ਟ੍ਰੈਫ਼ਿਕ ਦਾ ਦਬਾਅ ਵੱਧ ਗਿਆ। ਸੈਲਾਨੀਆਂ ਦੀ ਭਾਰੀ ਭੀੜ ਅਤੇ ਸੀਮਤ ਸੜਕ ਮਾਰਗ ਕਾਰਨ ਵਾਹਨਾਂ ਦੀ ਆਵਾਜਾਈ ਵਿਚ ਰੁਕਾਵਟਾਂ ਆ ਰਹੀਆਂ ਹਨ। ਜਿਸ ਨਾਲ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਅਸੁਵਿਧਾ ਹੋ ਰਹੀ ਹੈ। ਸਥਾਨਕ ਪ੍ਰਸ਼ਾਸਨ ਨੇ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਲਈ ਉਪਾਵਾਂ 'ਤੇ ਵਿਚਾਰ ਕਰਨਾ ਸ਼ੁਰੂ ਕੀਤਾ ਹੈ ਪਰ ਫਿਲਹਾਲ ਕੋਈ ਸਥਾਈ ਹੱਲ ਸਾਹਮਣੇ ਨਹੀਂ ਆਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਾਇਰ ਫਟਣ ਤੋਂ ਬਾਅਦ ਪਲਟੀ ਪਿਕਅੱਪ ਵੈਨ, 5 ਲੋਕਾਂ ਦੀ ਹੋਈ ਮੌਤ
NEXT STORY