ਦੇਹਰਾਦੂਨ- ਕੇਦਾਰਨਾਥ ਯਾਤਰਾ ਦੌਰਾਨ ਇਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਦਰਅਸਲ ਯਾਤਰਾ ਦੌਰਾਨ ਇਕ ਹੈਲੀਕਾਪਟਰ ਦੀ ਕ੍ਰੈਸ਼ ਲੈਂਡਿੰਗ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 31 ਮਈ ਦਾ ਹੈ, ਜਿਸ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ। ਲੈਂਡਿੰਗ ਦੌਰਾਨ ਪਾਇਲਟ ਨੇ ਹੈਲੀਕਾਪਟਰ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਸੀ। ਇਸ ਦੌਰਾਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਘਟਨਾ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਉੱਤਰਾਖੰਡ ਬੱਸ ਹਾਦਸਾ: 26 ਤੀਰਥ ਯਾਤਰੀਆਂ ਦੀ ਮੌਤ ’ਤੇ PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
ਦੱਸ ਦੇਈਏ ਕਿ ਉੱਤਰਾਖੰਡ ’ਚ ਚਾਰਧਾਮ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਉਮੜ ਰਹੀ ਹੈ। ਕੇਦਾਰਨਾਥ ਧਾਮ ’ਚ ਬਾਬਾ ਦੇ ਦਰਸ਼ਨ ਲਈ ਭਗਤਾਂ ਦਾ ਤਾਂਤਾ ਲੱਗਾ ਹੋਇਆ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਦੋ ਸਾਲ ਬਾਅਦ ਭਗਤਾਂ ਲਈ ਯਾਤਰਾ ਸ਼ੁਰੂ ਹੋਈ ਹੈ। ਅਜਿਹੇ ਵਿਚ ਕੇਦਾਰਨਾਥ ’ਚ ਵੱਡੀ ਗਿਣਤੀ ’ਚ ਭਗਤ ਪਹੁੰਚ ਰਹੇ ਹਨ। ਇਸ ਦਰਮਿਆਨ ਕੇਦਾਰਨਾਥ ਲੈਂਡਿੰਗ ਸਮੇਂ ਪ੍ਰਾਈਵੇਟ ਏਵੀਨੇਸ਼ਨ ਕੰਪਨੀ ਦਾ ਹੈਲੀਕਾਪਟਰ ਆਪਣਾ ਕੰਟਰੋਲ ਗੁਆ ਬੈਠਾ, ਜਿਸ ਤੋਂ ਬਾਅਦ ਜਹਾਜ਼ ’ਚ ਸਵਾਰ ਅਤੇ ਬਾਹਰ ਖੜ੍ਹੇ ਲੋਕਾਂ ਦੇ ਸਾਹ ਸੁੱਕ ਗਏ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ‘ਆਪ’ ਆਗੂ ਸੰਜੇ ਸਿੰਘ ਦੇ ਵਿਗੜੇ ਬੋਲ, ਕਿਹਾ- PM ਮੋਦੀ ਕਾਰਨ ਭਾਰਤ ਨੂੰ ਦੁਨੀਆ ’ਚ ਸ਼ਰਮਿੰਦਾ ਹੋਣਾ ਪਿਆ
ਨਿਊਜ਼ ਏਜੰਸੀ ਏ. ਐੱਨ. ਆਈ. ਮੁਤਾਬਕ ਹੈਲੀਕਾਪਟਰ ਲੈਂਡਿੰਗ ਦਾ ਇਹ ਵੀਡੀਓ 31 ਮਈ ਦਾ ਹੈ, ਜਿਸ ’ਚ ਕੇਦਾਰਨਾਥ ਹੈਲੀਪੇਡ ਕੇਦਾਰਨਾਥ ’ਤੇ ਉਤਰਦੇ ਸਮੇਂ ਇਕ ਪ੍ਰਾਈਵੇਟ ਹਵਾਬਾਜ਼ੀ ਕੰਪਨੀ ਦਾ ਹੈਲੀਕਾਪਟਰ ਆਪਣਾ ਕੰਟਰੋਲ ਗੁਆ ਬੈਠਾ ਸੀ। ਹਾਲਾਂਕਿ ਪਾਇਲਟ ਨੇ ਸਥਿਤੀ ਨੂੰ ਆਪਣੇ ਕੰਟਰੋਲ ’ਚ ਕੀਤਾ ਅਤੇ ਹੈਲੀਕਾਪਟਰ ਨੂੰ ਸੁਰੱਖਿਅਤ ਲੈਂਡ ਕਰਵਾਇਆ। ਗਨੀਮਤ ਇਹ ਰਹੀ ਹੈ ਕਿ ਇਸ ਦੌਰਾਨ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ। ਇਸ ਪੂਰੇ ਘਟਨਾਕ੍ਰਮ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਜੇਕਰ ਉੱਥੇ ਹੈਲੀਕਾਪਟਰ ਕ੍ਰੈਸ਼ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ- ਰੇਲ ਮੰਤਰੀ ਦਾ ਦਾਅਵਾ- ਇਸ ਸਾਲ ਤੋਂ ਯਾਤਰੀ ਕਰ ਸਕਣਗੇ ‘ਬੁਲੇਟ ਟਰੇਨ’ ’ਚ ਸਫ਼ਰ
ਟਿਕਟ ਬੁਕਿੰਗ ਨਿਯਮਾਂ ’ਚ ਬਦਲਾਅ : ‘ਯੂਜ਼ਰ ਆਈ. ਡੀ.’ ਨੂੰ ਆਧਾਰ ਨਾਲ ਜੋੜਣ ’ਤੇ ਮਹੀਨੇ ’ਚ 24 ਟਿਕਟਾਂ ਬੁੱਕ ਕਰਾ ਸਕੋਗੇ
NEXT STORY