ਆਈਜ਼ੌਲ- ਮਿਜ਼ੋਰਮ 'ਚ ਸੁਰੱਖਿਆ ਬਲਾਂ ਨੇ ਹੈਰੋਇਨ ਅਤੇ ਵਿਸਫੋਟਕਾਂ ਦਾ ਇਕ ਵੱਡਾ ਭੰਡਾਰ ਜ਼ਬਤ ਕੀਤਾ ਹੈ। ਜਿਸ ਦੀ ਕੁੱਲ ਕੀਮਤ ਲਗਭਗ 47.35 ਕਰੋੜ ਰੁਪਏ ਹੈ ਅਤੇ ਇਸ ਸਬੰਧ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਆਂਢੀ ਦੇਸ਼ ਮਿਆਂਮਾਰ ਤੋਂ ਹੈਰੋਇਨ ਦੀ ਤਸਕਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ਸਾਬਣ ਦੇ ਡੱਬਿਆਂ 'ਚੋਂ ਨਿਕਲੀ 9.6 ਕਰੋੜ ਦੀ ਹੈਰੋਇਨ, ਮਿਆਂਮਾਰ ਤੋਂ ਭਾਰਤ 'ਚ ਹੁੰਦੀ ਸੀ ਤਸਕਰੀ
ਆਸਾਮ ਰਾਈਫਲਜ਼ ਦੇ ਸੂਤਰਾਂ ਨੇ ਦੱਸਿਆ ਕਿ ਨੀਮ-ਫੌਜੀ ਬਲਾਂ ਨੇ ਮਿਜ਼ੋਰਮ ਪੁਲਸ ਦੇ ਨਾਲ ਮਿਲ ਕੇ 7 ਮਾਰਚ ਨੂੰ ਮਿਜ਼ੋਰਮ ਦੇ ਚੰਫਾਈ ਜ਼ਿਲ੍ਹੇ ਦੇ ਜ਼ੋਖਾਵਥਰ ਦੇ ਮੇਲਬੁਕ ਰੋਡ ਜੰਕਸ਼ਨ ਤੋਂ 37.75 ਕਰੋੜ ਰੁਪਏ ਦੀ ਕੀਮਤ ਵਾਲੀ 5,394 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਆਸਾਮ ਰਾਈਫਲਜ਼ ਅਤੇ ਪੁਲਸ ਵਲੋਂ ਇਕ ਵੱਖਰੇ ਸਾਂਝੇ ਆਪ੍ਰੇਸ਼ਨ ਵਿਚ ਵੀਰਵਾਰ ਨੂੰ ਉਸੇ ਜ਼ੋਖਵਥਾਰ ਖੇਤਰ ਤੋਂ 9.6 ਕਰੋੜ ਰੁਪਏ ਦੀ ਕੀਮਤ ਵਾਲੀ 1,376 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਅੰਕਿਤ ਸਕਸੈਨਾ ਕਤਲ ਕੇਸ: 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ, ਮੁਸਲਿਮ ਪ੍ਰੇਮਿਕਾ ਦੇ ਮਾਪੇ ਪ੍ਰੇਮ ਸਬੰਧਾਂ ਤੋਂ ਸਨ ਨਾਰਾਜ਼
ਹੈਰੋਇਨ ਅਤੇ ਫੜੇ ਗਏ ਵਿਅਕਤੀਆਂ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਥਾਣਾ ਜ਼ੋਖਵਥਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਕ ਹੋਰ ਘਟਨਾ ਵਿਚ ਆਸਾਮ ਰਾਈਫਲਜ਼ ਦੇ ਜਵਾਨਾਂ ਨੇ ਇਕ ਇਨਪੁਟ ਵਜੋਂ ਕੰਮ ਕਰਦੇ ਹੋਏ, ਮਿਜ਼ੋਰਮ ਦੇ ਲਾਂਗਤਲਾਈ ਜ਼ਿਲ੍ਹੇ ਵਿਚ ਸੰਗੌ-ਪੰਗਖੁਆ ਰੋਡ 'ਤੇ ਇਕ ਵਾਹਨ ਨੂੰ ਰੋਕਿਆ। ਤਲਾਸ਼ੀ ਮਗਰੋਂ ਵੀਰਵਾਰ ਨੂੰ ਕਾਰਤੂਸ ਦੇ 3,000 ਰਾਊਂਡ ਅਤੇ 10 ਪੈਸਿਵ ਨਾਈਟ ਸਾਈਟ (PNS) ਉਪਕਰਨ ਮਿਲੇ।ਗੱਡੀ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਬਰਾਮਦ ਸਾਮਾਨ ਸਮੇਤ ਪੁਲਸ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਸਕੂਲ 'ਚ ਲੱਗੀ ਭਿਆਨਕ ਅੱਗ, 4 ਸਾਲ ਦੀ ਬੱਚੀ ਨੇ ਤੋੜਿਆ ਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਜੀਰੰਗਾ ਰਾਸ਼ਟਰੀ ਪਾਰਕ ਪੁੱਜੇ PM ਮੋਦੀ, ਹਾਥੀ ਅਤੇ ਜੀਪ ਦੀ ਸਵਾਰੀ ਦਾ ਮਾਣਿਆ ਆਨੰਦ
NEXT STORY