ਅਹਿਮਦਾਬਾਦ- ਗੁਜਰਾਤ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਸੂਬੇ ਦੇ ਮੋਰਬੀ ਜ਼ਿਲੇ ਦੇ ਇਕ ਪਿੰਡ ਤੋਂ ਪਾਕਿਸਤਾਨ ਤੋਂ ਭੇਜੀ ਗਈ 120 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 600 ਕਰੋੜ ਰੁਪਏ ਮੰਨੀ ਗਈ ਹੈ। ਇਸ ਮਾਮਲੇ ’ਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਪੁਲਸ ਡਾਇਰੈਕਟਰ ਜਨਰਲ ਆਸ਼ੀਸ਼ ਭਾਟੀਆ ਨੇ ਦੱਸਿਆ ਕਿ ਨਸ਼ੇ ਵਾਲੇ ਪਦਾਰਥਾਂ ਦੇ ਬਦਨਾਮ ਪਾਕਿਸਤਾਨੀ ਸਮੱਗਲਰ ਜ਼ਾਹਿਦ ਬਸ਼ੀਰ ਬਲੋਚ ਵੱਲੋਂ ਸਮੁੰਦਰ ਦੇ ਰਸਤੇ ਅਕਤੂਬਰ ’ਚ ਭੇਜੀ ਗਈ ਹੈਰੋਇਨ ਦੀ ਇਸ ਖੇਪ ਨੂੰ ਪਹਿਲਾਂ ਦਵਾਰਕਾ ਜ਼ਿਲੇ ਦੇ ਸਲਾਯਾ ’ਚ ਰੱਖਿਆ ਗਿਆ ਸੀ, ਜਿਸ ਨੂੰ ਬਾਅਦ ’ਚ ਮੋਰਬੀ ਜ਼ਿਲ੍ਹੇ ’ਚ ਲਿਆ ਕੇ ਸਥਾਨਕ ਸਮੱਗਲਰ ਸ਼ਮਸ਼ੂਦੀਨ ਹੂਸੈਨ ਦੇ ਘਰ ਰੱਖਿਆ ਗਿਆ।
ਇਹ ਵੀ ਪੜ੍ਹੋ : ਦੇਸ਼ ਨੂੰ ਮਿਲ ਸਕਦੈ ਪਹਿਲਾ ਸਮਲਿੰਗੀ ਜੱਜ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਸਿਫ਼ਾਰਿਸ਼
ਗੁਪਤ ਸੂਚਨਾ ’ਤੇ ਸੋਮਵਾਰ ਦੇਰ ਰਾਤ ਛਾਪਾ ਮਾਰ ਕੇ ਇਸ ਨੂੰ ਬਰਾਮਦ ਕਰ ਲਿਆ ਗਿਆ। ਸ਼ਮਸ਼ੂਦੀਨ ਦੇ ਨਾਲ ਹੀ ਉਸ ਦੇ 2 ਹੋਰ ਸਾਥੀਆਂ ਮੁਖਤਾਰ ਹੂਸੈਨ ਉਰਫ ਜ਼ੱਬਾਰ ਅਤੇ ਗੁਲਾਮ ਝਾਗੜ ਨੂੰ ਵੀ ਫੜ ਲਿਆ ਗਿਆ। ਇਹ ਹੈਰੋਇਨ ਅਫਰੀਕਾ ਦੇ ਕਿਸੇ ਦੇਸ਼ ’ਚ ਭੇਜੀ ਜਾਣੀ ਸੀ। ਇਸ ਸਬੰਧ ’ਚ ਜ਼ਾਹਿਦ ਨੇ ਸੰਯੁਕਤ ਅਰਬ ਅਮੀਰਾਤ ’ਚ ਇਕ ਬੈਠਕ ਕੀਤੀ ਸੀ। ਜ਼ਾਹਿਦ ਸਾਲ 2019 ’ਚ ਡੀ. ਆਰ.ਆਈ. ਨੂੰ ਹੈਰੋਇਨ ਦੇ ਇਕ ਹੋਰ ਮਾਮਲੇ ’ਚ ਵੀ ਲੋੜੀਂਦਾ ਸੀ। ਹੈਰੋਇਨ ਨਾਲ ਫੜੇ ਗਏ 3 ਸਮੱਗਲਰ ਬਦਨਾਮ ਹਨ ਅਤੇ ਇਨ੍ਹਾਂ ’ਚੋਂ ਇਕ ਮੁਖਤਾਰ ਨੂੰ ਪਹਿਲਾਂ ਪਾਕਿਸਤਾਨ ਮਰੀਨ ਸੁਰੱਖਿਆ ਏਜੰਸੀ ਨੇ ਫੜਿਆ ਵੀ ਸੀ ਪਰ ਉਹ ਕਿਸੇ ਤਰ੍ਹਾਂ ਭੱਜ ਨਿਕਲਿਆ ਸੀ। ਉਨ੍ਹਾਂ ਦੱਸਿਆ ਕਿ ਵਿਸਥਾਰਤ ਪੜਤਾਲ ਅਤੇ ਪੁੱਛਗਿੱਛ ਤੋਂ ਬਾਅਦ ਹੋਰ ਲੋਕਾਂ ਨੂੰ ਵੀ ਫੜਿਆ ਜਾ ਸਕਦਾ ਹੈ। ਪਾਕਿਸਤਾਨੀ ਡਰੱਗਜ਼ ਕਾਰਟੇਲ ਗੁਜਰਾਤ ਦੇ ਲੰਬੇ ਸਮੁੰਦਰੀ ਕੰਢੇ ਨੂੰ ਡਰੱਗਜ਼ ਦੀ ਸਮੱਗਲਿੰਗ ਲਈ ਇਸਤੇਮਾਲ ਕਰਨਾ ਚਾਹੁੰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਛੋਲੇ ਵੇਚ ਬਜ਼ੁਰਗ ਨੇ ਅੰਤਿਮ ਸੰਸਕਾਰ ਲਈ ਇਕੱਠੇ ਕੀਤੇ 1 ਲੱਖ ਰੁਪਏ, ਲੁਟੇਰੇ ਲੁੱਟ ਕੇ ਲੈ ਗਏ ਤਾਂ SSP ਨੇ ਕੀਤੀ ਮਦਦ
NEXT STORY